ਸੀਨੀਅਰ ਕੰਸਟੇਬਲ ਕੈਲੀ ਫੋਸਟਰ ਦੇ ਚਲਾਣੇ ਉਪਰ ਦੁੱਖ ਪ੍ਰਗਟ -ਇੱਕ ਹੋਰ ਔਰਤ ਨੂੰ ਡੁੱਬਣ ਤੋਂ ਬਚਾਉਂਦਿਆਂ ਜਾਨ ਕੀਤੀ ਕੁਰਬਾਨ

ਨਿਊ ਸਾਊਥ ਵੇਲਜ਼ ਦੇ ਪੁਲਿਸ ਅਤੇ ਆਪਾਤਕਾਲੀਨ ਸੇਵਾਵਾਂ ਦੇ ਮੰਤਰੀ ਡੇਵਿਡ ਐਲੀਅਟ ਨੇ ਰਾਜ ਦੀ ਪੁਲਿਸ ਦੀ ਇੱਕ ਬਹੁਤ ਹੀ ਸੀਨੀਅਰ ਅਤੇ ਉਮਦਾ ਪੁਲਿਸ ਮੁਲਾਜ਼ਮ ਕਾਂਸਟੇਬਲ ਕੈਲੀ ਫੋਸਟਰ ਦੇ ਅਕਾਲ ਚਲਾਣੇ ਉਪਰ ਦੁੱਖ ਪ੍ਰਗਟ ਕਰਦਿਆਂ ਕਿਹਾ ਹੈ ਕਿ ਇਸ ਚਲਾਣੇ ਕਾਰਨ ਜਿਹੜਾ ਘਾਟਾ ਰਾਜ ਦੀ ਪੁਲਿਸ ਨੂੰ ਅਤੇ ਕੈਲੀ ਫੋਸਟਰ ਦੇ ਪਰਵਾਰ ਦੇ ਨਾਲ ਨਾਲ ਸਮਾਜ ਨੂੰ ਪਿਆ ਹੈ, ਕਦੇ ਵੀ ਪੂਰਾ ਨਹੀਂ ਕੀਤਾ ਜਾ ਸਕਦਾ ਅਤੇ ਅਸੀਂ ਸਾਰੇ ਇਸ ਘਟਨਾ ਉਪਰ ਦੁੱਖ ਪ੍ਰਗਟ ਕਰਦੇ ਹਾਂ। ਉਨ੍ਹਾਂ ਕਿਹਾ ਕਿ ਕੈਲੀ ਫੋਸਟਰ ਉਨ੍ਹਾਂ ਉਮਦਾ ਪੁਲਿਸ ਮੁਲਾਜ਼ਮਾਂ ਵਿੱਚੋਂ ਸਨ ਜਿਹੜੇ ਆਪਣੇ ਫਰਜ਼ ਪ੍ਰਤੀ ਹਮੇਸ਼ਾ ਹੀ ਉਤਰਦਾਈ ਰਹਿੰਦੇ ਹਨ ਅਤੇ ਇਸ ਵਾਸਤੇ ਉਹ ਆਪਣਾ ਪੂਰਨ ਸਮਾਂ ਅਤੇ ਕਾਰਗੁਜ਼ਾਰੀ ਦਾ ਮੁਲਾਹਜ਼ਾ ਵੀ ਕਰਦੇ ਹਨ। ਅਜਿਹੇ ਪੁਲਿਸ ਮੁਲਾਜ਼ਮਾਂ ਦਾ ਕੰਮ ਹਮੇਸ਼ਾ ਹੀ ਸ਼ਲਾਘਾਯੋਗ ਰਹਿੰਦਾ ਹੈ ਕਿਉਂਕਿ ਉਹ ਆਪਣੇ ਫਰਜ਼ ਨੂੰ ਪੂਰਨ ਰੂਪ ਵਿੱਚ ਨਿਭਾਉਂਦੇ ਹਨ ਅਤੇ ਕਦੇ ਵੀ ਕੁਤਾਹੀ ਨਹੀਂ ਕਰਦੇ। ਕੈਲੀ ਫੋਸਟਰ ਪੁਲਿਸ ਵਿਭਾਗ ਵਿੱਚ 2010 ਤੋਂ ਆਏ ਸਨ ਅਤੇ ਪਹਿਲੇ ਹੀ ਦਿਨ ਤੋਂ ਉਨ੍ਹਾਂ ਨੇ ਆਪਣੀ ਡਿਊਟੀ ਨੂੰ ਪੂਰਨ ਮੁਸਤੈਦੀ ਨਾਲ ਨਿਭਾਇਆ ਹੈ। ਜ਼ਿਕਰਯੋਗ ਹੈ ਕਿ ਬੀਤੇ ਐਤਵਾਰ (ਕੱਲ੍ਹ) ਨੂੰ ਉਕਤ 39 ਸਾਲਾਂ ਦੀ ਪੁਲਿਸ ਮੁਲਾਜ਼ਮ ਕੈਲੀ ਫੋਸਟਰ ਮਾਊਂਟ ਵਿਲਸਨ (ਬਲੂ ਮਾਊਂਟੇਨ) ਵਿਖੇ ਇੱਕ ਹੋਰ 24 ਸਾਲਾਂ ਦੀ ਔਰਤ ਨੂੰ ਡੁੱਬਣ ਤੋਂ ਬਚਾਉਂਦਿਆਂ ਹੋਇਆਂ ਆਪਣਾ ਫਰਜ਼ ਨਿਭਾਉਂਦਿਆਂ ਆਪਣੀ ਜਾਨ ਕੁਰਬਾਨ ਕਰ ਗਈ।

Install Punjabi Akhbar App

Install
×