ਨਿਊ ਸਾਊਥ ਵੇਲਜ਼ ਵਿੱਚ ਸਿਹਤ ਕਰਮਚਾਰੀਆਂ ਦੀ ਕਮੀ ਦੇ ਮੱਦੇਨਜ਼ਰ, ਰਾਜ ਸਰਕਾਰ ਨੇ ਲਿਆ ਵੱਡਾ ਫੈਸਲਾ

ਟੈਸਟਿੰਗ ਕਲਿਨਿਕਾਂ ਉਪਰ ਲੱਗੀਆਂ ਲੰਬੀਆਂ ਲਾਈਨਾਂ ਕਾਰਨ ਸਰਕਾਰ ਨੇ ਕੋਵਿਡ-19 ਦੇ ਮਰੀਜ਼ਾਂ ਦੇ ਨਜ਼ਦੀਕੀ ਸੰਪਰਕਾਂ ਵਿੱਚ ਰਹੇ ਸਿਹਤ ਕਾਮਿਆਂ ਦਾ ਕੁਆਰਨਟੀਨ ਦਾ ਸਮਾਂ 14 ਦਿਨਾਂ ਤੋਂ ਘਟਾ ਕੇ 7 ਦਿਨ ਕਰ ਦਿੱਤਾ ਹੈ। ਇਸ ਵਾਸਤੇ 6ਵੇਂ ਦਿਨ ਵਿੱਚ ਉਨ੍ਹਾਂ ਦਾ ਪੀ.ਸੀ.ਆਰ. ਟੈਸਟ ਹੋਵੇਗਾ ਅਤੇ ਨੈਗੇਟਿਵ ਰਿਪੋਰਟ ਆਉਣ ਦੀ ਸੂਰਤ ਵਿੱਚ ਉਹ ਆਪਣਾ ਕੁਆਰਨਟੀਨ ਦਾ ਸਮਾਂ ਖ਼ਤਮ ਕਰਕੇ ਆਪਣੇ ਕੰਮਾਂ ਉਪਰ ਵਾਪਿਸ ਆ ਸਕਦੇ ਹਨ। ਇਸ ਵਾਸਤੇ ਉਨ੍ਹਾਂ ਨੂੰ ‘ਰਿਸਕ ਅਸੈਸਮੈਂਟ ਪਲਾਨ’ ਦੀ ਪਾਲਣਾ ਕਰਨੀ ਪਵੇਗੀ। ਇਸ ਪਲਾਨ ਵਿੱਚ ਇਹ ਸ਼ਰਤ ਹੈ ਕਿ ਅਜਿਹੇ ਸਿਹਤ ਕਾਮਿਆਂ ਦਾ ਹਰ ਰੋਜ਼ ਰੈਪਿਡ ਐਂਟੀਜਨ ਟੈਸਟ ਹੋਵੇਗਾ ਅਤੇ ਉਹ ਆਪਣੇ ਮੂੰਹ ਉਪਰ ਮਾਸਕ ਪਾ ਕੇ ਰੱਖਣਗੇ।
ਜ਼ਿਕਰਯੋਗ ਹੈ ਕਿ ਮੌਜੂਦਾ ਸਮਿਆਂ ਵਿੱਚ ਸਿਹਤ ਕਾਮਿਆਂ ਦੇ ਅਜਿਹੀ ਹਾਲਤ ਵਿੱਚ ਛੁੱਟੀ ਤੇ ਜਾਣ ਕਾਰਨ ਰਾਜ ਭਰ ਵਿੱਚ 2000 ਸਿਹਤ ਕਾਮਿਆਂ ਦੀ ਕਮੀ ਪਾਈ ਜਾ ਰਹੀ ਹੈ ਅਤੇ ਸਿਹਤ ਸਹੂਲਤਾਂ ਵਿੱਚ ਦਿੱਕਤਾਂ ਆ ਰਹੀਆਂ ਹਨ।

Install Punjabi Akhbar App

Install
×