ਨਿਊ ਸਾਊਥ ਵੇਲਜ਼ ਦੇ ਗ੍ਰਾਹਕ ਸੇਵਾਵਾਂ ਦੇ ਮੰਤਰੀ ਮੁੜ ਤੋਂ ਆਈਸੋਲੇਸ਼ਨ ਵਿੱਚ -ਸਿਹਤ ਅਧਿਕਾਰੀਆਂ ਨੇ ਮੰਗੀ ਮੁਆਫੀ

ਪਿੱਛਲੇ ਹਫ਼ਤੇ, ਰਾਜ ਦੇ ਪਾਰਲੀਮੈਂਟ ਅੰਦਰ ਖੇਤੀਬਾੜੀ ਮੰਤਰੀ ਐਡਮ ਮਾਰਸ਼ਲ, ਜੋ ਕਿ ਹੁਣ ਕਰੋਨਾ ਕਾਰਨ ਕੁਆਰਨਟੀਨ ਵਿੱਚ ਹਨ, ਦੇ ਸੰਪਰਕ ਵਿੱਚ ਆਉਣ ਕਾਰਨ, ਰਾਜ ਦੇ ਗ੍ਰਾਹਕ ਸੇਵਾਵਾਂ ਦੇ ਮੰਤਰੀ ਵਿਕਟਰ ਡੋਮੀਨੈਲੋ ਨੂੰ ਵੀ ਆਈਸੋਲੇਟ ਹੋਣਾ ਪਿਆ ਸੀ। ਬਾਅਦ ਵਿੱਚ ਸਿਹਤ ਅਧਿਕਾਰੀਆਂ ਨੇ ਉਨ੍ਹਾਂ ਨੂੰ ਆਈਸੋਲੇਸ਼ਨ ਵਿੱਚੋਂ ਬਾਹਰ ਆਉਣ ਦੀ ਸਲਾਹ ਦੇ ਦਿੱਤੀ ਸੀ ਪਰੰਤੂ ਹੁਣ ਫੇਰ ਤੋਂ ਸਿਹਤ ਅਧਿਕਾਰੀਆਂ ਨੇ ਉਨ੍ਹਾਂ ਤੋਂ ਆਪਣੀ ਗਲਤੀ ਕਾਰਨ ਮੁਆਫੀ ਮੰਗਦਿਆਂ ਉਨ੍ਹਾਂ ਨੂੰ ਮੁੜ ਤੋਂ ਆਈਸੋਲੇਸ਼ਨ ਵਿੱਚ ਭੇਜ ਦਿੱਤਾ ਹੈ।
ਦਰਅਸਲ, ਬੀਤੇ ਸ਼ਨਿਚਰਵਾਰ ਨੂੰ, ਸ੍ਰੀ ਡੈਮੀਨੇਲੋ ਦਾ ਕੋਵਿਡ ਟੈਸਟ ਦਾ ਰਿਜ਼ਲਟ ਨੈਗੇਟਿਵ ਆ ਗਿਆ ਸੀ ਅਤੇ ਸਿਹਤ ਅਧਿਕਾਰੀਆਂ ਵੱਲੋਂ ਉਨ੍ਹਾਂ ਨੂੰ ਆਈਸੋਲੇਸ਼ਨ ਨੂੰ ਖਤਮ ਕਰ ਦੇਣ ਦੀ ਹਦਾਇਤ ਦਿੱਤੀ ਗਈ ਸੀ। ਪਰੰਤੂ ਬੀਤੇ ਕੱਲ੍ਹ, ਬੁੱਧਵਾਰ ਨੂੰ ਸਿਹਤ ਅਧਿਕਾਰੀਆਂ ਨੇ ਆਪਣੀ ਗਲਤੀ ਮੰਨ ਲਈ ਅਤੇ ਸ੍ਰੀ ਡੈਮੀਨੈਲੋ ਨੂੰ ਮੁੜ ਤੋਂ ਆਈਸੋਲੇਟ ਕਰ ਦਿੱਤਾ ਗਿਆ ਹੈ।

Welcome to Punjabi Akhbar

Install Punjabi Akhbar
×
Enable Notifications    OK No thanks