ਨਿਊ ਸਾਊਥ ਵੇਲਜ਼ ਵਿੱਚ ਕੋਵਿਡ ਚੈਕ ਇਨ 12 ਜੁਲਾਈ ਤੋਂ ਹੋਵੇਗਾ ਲਾਜ਼ਮੀ

ਡਿਜੀਟਲ ਅਤੇ ਗ੍ਰਾਹਕ ਸੇਵਾਵਾਂ ਦੇ ਮੰਤਰੀ ਵਿਕਟਰ ਡੋਮੀਨੈਲੋ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਰਕਾਰ ਨੇ ਅਗਲੇ ਮਹੀਨੇ ਦੀ 12 ਤਾਰੀਖ ਤੋਂ ਸੁਪਰ-ਮਾਰਕਿਟਾਂ, ਰਿਟੇਲ ਸਟੋਰ, ਜਿਮ, ਦਫ਼ਤਰ ਆਦਿ ਵਰਗੀਆਂ ਥਾਂਵਾਂ ਉਪਰ ਆਵਾਗਮਨ ਕਰਨ ਵਾਲੇ ਹਰ ਵਿਅਕਤੀ ਦੀ ਜਾਣਕਾਰੀ ਦਾ ਰਿਕਾਰਡ ਰੱਖਣ ਖਾਤਰ ‘ਕੋਵਿਡ ਚੈਕ ਇਨ’ ਲਾਜ਼ਮੀ ਕਰ ਦਿੱਤਾ ਹੈ ਅਤੇ ਇਸ ਨਾਲ ਕਿਊ ਆਰ ਕੋਡ ਵਿੱਚ ਡਾਟਾ ਉਪਲੱਭਧ ਹੋਣ ਕਾਰਨ, ਕੰਟੈਕਟ ਟ੍ਰੇਸਿੰਗ ਵਿੱਚ ਆਸਾਨੀ ਹੋਵੇਗੀ ਅਤੇ ਇਸ ਦੀ ਮਦਦ ਨਾਲ ਕਰੋਨਾ ਅਤੇ ਇਸ ਦੇ ਡੈਲਟਾ ਵੇਰੀਐਂਟ ਵਰਗੀ ਨਾਮੁਰਾਦ ਬਿਮਾਰੀ ਨੂੰ ਸਮਾਜ ਅੰਦਰ ਫੈਲਣ ਤੋਂ ਰੋਕਣ ਵਾਸਤੇ ਵਾਜਿਬ ਕਦਮ ਚੁੱਕੇ ਜਾ ਸਕਦੇ ਹਨ।
ਇਹ ਨਿਯਮ ਜੁਲਾਈ ਦੀ 12 ਤਾਰੀਖ ਤੋਂ – ਰਿਟੇਲ ਬਿਜਨਸ ਅਤੇ ਸੁਪਰ ਮਾਰਕਿਟਾਂ, ਸ਼ਾਪਿੰਗ ਸੈਂਟਰਾਂ ਵਿੱਚ ਦੁਕਾਨਾਂ, ਜਿਮ, ਜਨਤਕ ਦਫ਼ਤਰ, ਕਾਲ ਸੈਂਟਰ, ਉਤਪਾਦਨ ਅਤੇ ਰੱਖ ਰਖਾਉ ਵਾਲੇ (ਵੇਅਰ ਹਾਊਸ) ਯੂਨਿਟ, ਯੂਨੀਵਰਸਿਟੀਆਂ ਅਤੇ ਟੈਫੇ, ਸਕੂਲ (ਵਿਦਿਆਰਥੀ, ਅਧਿਆਪਕ ਅਤੇ ਸਟਾਫ ਤੋਂ ਇਲਾਵਾ ਹਰ ਬਾਹਰੋਂ ਆਉਣ ਵਾਲੇ ਵਿਅਕਤੀ ਲਈ) ਆਦਿ ਵਿੱਚ ਲਾਗੂ ਹੋਣਗੇ।
ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਭਾਰੀ ਜੁਰਮਾਨੇ ਕੀਤੇ ਜਾ ਸਕਦੇ ਹਨ। ਰਾਜ ਦੇ ਕੋਵਿਡ ਸੇਫ ਚੈਕ ਇਨ ਆਦਿ ਲਈ ਰਾਜ ਸਰਕਾਰ ਦੀ ਐਪ ਦੀ ਵਰਤੋਂ ਕੀਤੀ ਜਾ ਸਕਦੀ ਹੈ ਅਤੇ ਹੁਣ ਤੱਕ ਇਸ ਐਪ ਦੇ 5.2 ਮਿਲੀਅਨ ਉਪਭੋਗਤਾ ਹਨ। ਸਿਹਤ ਵਿਭਾਗ ਵੱਲੋਂ ਉਕਤ ਰਿਕਾਰਡ ਕੀਤਾ ਗਿਆ ਡਾਟਾ 28 ਦਿਨਾਂ ਤੋਂ ਬਾਅਦ ਆਪਣੇ ਆਪ ਹੀ ਡਿਲੀਟ ਹੋ ਜਾਵੇਗਾ।
ਡਿਜੀਟਲ ਡਿਵਾਈਸ ਜਾਂ ਫੇਰ ਮੋਬਾਇਲ ਫੋਨ ਆਦਿ ਨਾ ਹੋਣ ਦੀ ਸੂਰਤ ਵਿੱਚ ਸਥਾਨਕ ਥਾਂ ਤੋਂ ਡਿਜੀਟਲ ਫਾਰਮ ਉਪਲੱਭਧ ਰਹਿਣਗੇ ਜਿਨ੍ਹਾਂ ਰਾਹੀਂ ਕਿ ਗ੍ਰਾਹਕਾਂ ਦੇ ਆਵਾਗਮਨ ਦਾ ਸਾਰਾ ਰਿਕਾਰਡ ਦਰਜ ਕੀਤਾ ਜਾਵੇਗਾ।
ਜ਼ਿਆਦਾ ਜਾਣਕਾਰੀ ਲਈ https://www.nsw.gov.au/register-your-business-as-covid-safe ਵੈਬਸਾਈਟ ਉਪਰ ਵਿਜ਼ਿਟ ਕੀਤਾ ਜਾ ਸਕਦਾ ਹੈ।

Welcome to Punjabi Akhbar

Install Punjabi Akhbar
×
Enable Notifications    OK No thanks