ਕਈ ਮਹੀਨਿਆਂ ਬਾਅਦ ਨਿਊ ਸਾਊਥ ਵੇਲਜ਼ ਕਰੋਨਾ ਦੇ ਮਾਮਲਿਆਂ ਵਿੱਚ ਉਛਾਲ, ਓਮੀਕਰੋਨ ਦੇ ਕੁੱਲ 85 ਮਰੀਜ਼

ਰਾਜ ਦੇ ਸਿਹਤ ਅਧਿਕਾਰੀਆਂ ਵੱਲੋਂ ਜਾਰੀ ਕੀਤੇ ਗਏ ਆਂਕੜਿਆਂ ਮੁਤਾਬਿਕ, ਬੀਤੇ 24 ਘੰਟਿਆਂ ਦੌਰਾਨ ਰਾਜ ਭਰ ਵਿੱਚ ਕਰੋਨਾ ਦੇ ਨਵੇਂ ਮਰੀਜ਼ਾਂ ਦੀ ਸੰਖਿਆ ਵਿੱਚ ਭਾਰੀ ਉਛਾਲ ਦੇਖਣ ਨੂੰ ਮਿਲ ਰਿਹਾ ਹੈ ਅਤੇ ਇੱਕ ਦਿਨ ਪਹਿਲਾਂ ਦੇ 804 ਮਾਮਲਿਆਂ ਤੋਂ ਬਾਅਦ ਬੀਤੇ 24 ਘੰਟਿਆਂ ਦੌਰਾਨ ਰਾਜ ਵਿੱਚ 1360 ਨਵੇਂ ਕਰੋਨਾ ਦੇ ਮਾਮਲੇ ਦਰਜ ਹੋਏ ਹਨ ਜਦੋਂ ਕਿ ਰਾਜ ਭਰ ਵਿੱਚ ਅਜਿਹੇ ਲੋਕਾਂ ਨੂੰ ਵੀ ਛੋਟਾਂ ਦਿੱਤੀਆਂ ਜਾ ਰਹੀਆਂ ਹਨ ਜਿਨ੍ਹਾਂ ਦਾ ਕਿ ਹਾਲੇ ਤੱਕ ਵੀ ਪੂਰਨ ਟੀਕਾਕਰਣ ਨਹੀਂ ਹੋ ਸਕਿਆ ਹੈ।
ਰਾਜ ਵਿੱਚ ਇਸ ਸਮੇਂ ਕਿਊ ਆਰ ਕੋਡ ਵਾਲੇ ਚੈਕ ਇਨਾਂ ਵਿੱਚ ਰਿਆਇਤਾਂ ਦਿੱਤੀਆਂ ਗਈਆਂ ਹਨ ਅਤੇ ਮਾਸਕ ਵੀ ਕੇਵਲ ਜਨਤਕ ਟ੍ਰਾਂਸਪੋਰਟ ਅਤੇ ਜਹਾਜ਼ਾਂ ਆਦਿ ਵਿੱਚ ਵੀ ਜ਼ਰੂਰੀ ਰੱਖੇ ਗਏ ਹਨ।
ਘਰਾਂ ਅਤੇ ਬਾਹਰਵਾਰ ਦੇ ਇਕੱਠਾਂ ਦੀ ਗਿਣਤੀ ਵਿੱਚ ਵੀ ਪੂਰਨ ਛੋਟ ਦੇ ਦਿੱਤੀ ਗਈ ਹੈ।
ਰਾਜ ਵਿੱਚ ਬਾਹਰੀ ਰਾਜਾਂ ਆਦਿ ਤੋਂ ਆਉਣ ਵਾਲੇ ਸਾਰੇ ਹੀ ਅਜਿਹੇ ਯਾਤਰੀ ਜਿਨ੍ਹਾਂ ਨੂੰ ਕਰੋਨਾ ਤੋਂ ਬਚਾਉ ਵਾਲੀਆਂ ਪੂਰਨ ਵੈਕਸੀਨਾਂ ਲੱਗੀਆਂ ਹੋਈਆਂ ਹਨ, ਲਈ ਆਵਾਗਮਨ ਦੇ ਸਮੇਂ ਕੁਆਰਨਟੀਨ ਆਦਿ ਤੋਂ ਛੋਟ ਦਿੱਤੀ ਗਈ ਹੈ।
ਹਾਲ ਵਿੱਚ ਹੀ ਮਿਲੇ ਨਵੇਂ ਕਰੋਨਾ ਮਾਮਲਿਆਂ ਵਿੱਚ 21 ਓਮੀਕਰੋਨ ਦੇ ਮਾਮਲੇ ਵੀ ਹਨ ਅਤੇ ਹੁਣ ਰਾਜ ਭਰ ਵਿੱਚ ਓਮੀਕਰੋਨ ਦੇ ਮਰੀਜ਼ਾਂ ਦੀ ਸੰਖਿਆ 85 ਹੋ ਗਈ ਹੈ।

Install Punjabi Akhbar App

Install
×