ਨਿਊ ਸਾਊਥ ਵੇਲਜ਼ ਵਿੱਚ ਕਰੋਨਾ ਦੇ ਨਵੇਂ 1742 ਮਾਮਲੇ ਦਰਜ, ਕੋਈ ਮੌਤ ਨਹੀਂ

ਬੀਤੇ 24 ਘੰਟਿਆਂ ਦੌਰਾਨ ਨਿਊ ਸਾਊਥ ਵੇਲਜ਼ ਵਿੱਚ ਕਰੋਨਾ ਦੇ ਨਵੇਂ 1742 ਮਾਮਲੇ ਦਰਜ ਹੋਏ ਹਨ ਅਤੇ ਸਿਹਤ ਅਧਿਕਾਰੀਆਂ ਦਾ ਕਹਿਣਾ ਹੈ ਕਿ ਅਗਲੇ ਦਿਨਾਂ ਵਿੱਚ ਇਹ ਆਂਕੜੇ ਹੋਰ ਵੀ ਵੱਧ ਸਕਦੇ ਹਨ।
ਇਸੇ ਸਮੇਂ ਦੌਰਾਨ, ਬੀਤੇ ਕੱਲ੍ਹ, ਬੁੱਧਵਾਰ ਤੱਕ ਰਾਜ ਭਰ ਵਿੱਚ 143938 ਕਰੋਨਾ ਦੇ ਟੈਸਟ ਕੀਤੇ ਗਏ ਹਨ। ਹਸਪਤਾਲਾਂ ਵਿੱਚ 192 ਕਰੋਨਾ ਦੇ ਮਰੀਜ਼ ਭਰਤੀ ਹਨ ਅਤੇ ਇਨ੍ਹਾਂ ਵਿੱਚੋਂ 26 ਆਈ.ਸੀ.ਯੂ. ਵਿੱਚ ਹਨ।
ਰਾਜ ਵਿੱਚ ਕਰੋਨਾ ਤੋਂ ਬਚਾਉ ਵਾਲੀਆਂ ਵੈਕਸੀਨ ਦੀਆਂ ਦੋਨੋਂ ਡੋਜ਼ਾਂ ਲੈਣ ਵਾਲਿਆਂ ਦੀ ਦਰ 93.3% ਤੱਕ ਪਹੁੰਚ ਚੁਕੀ ਹੈ ਜਦੋਂ ਕਿ 94.8% ਨੇ ਇੱਕ ਡੋਜ਼ ਲਈ ਹੈ।
ਰਾਜ ਵਿੱਚ 12 ਤੋਂ 15 ਸਾਲ ਤੱਕ ਦੇ ਕਿਸ਼ੌਰਾਂ ਦੀ ਗੱਲ ਕਰੀਏ ਤਾਂ ਇਨ੍ਹਾਂ ਵਿੱਚ ਵੈਕਸੀਨ ਦੀ ਦਰ ਕ੍ਰਮਵਾਰ 77.8% ਅਤੇ 81.4% ਦਰਸਾਈ ਜਾ ਰਹੀ ਹੈ।

ਨਿਊ ਕਾਸਲ ਦੇ ਕੈਂਬਰਿਜ ਹੋਟਲ (ਹੰਟਰ ਸਟਰੀਟ) ਵਾਸਤੇ ਸੂਚਨਾ ਜਾਰੀ ਕੀਤੀ ਗਈ ਹੈ ਕਿ ਜੇਕਰ ਕੋਈ ਵੀ ਵਿਅਕਤੀ ਬੀਤੇ ਸ਼ੁਕਰਵਾਰ ਸ਼ਾਮ ਦੇ 6:30 ਤੋਂ ਲੈ ਕੇ ਅੱਧੀ ਰਾਤ 2:30 (ਸ਼ਨਿਚਰਵਾਰ) ਤੱਕ ਇਸ ਹੋਟਲ ਵਿੱਚ ਸੀ ਤਾਂ ਆਪਣਾ ਕੋਵਿਡ-19 ਟੈਸਟ ਕਰਵਾਏ ਅਤੇ 7 ਦਿਨਾਂ ਲਈ ਆਪਣੇ ਆਪ ਨੂੰ ਆਈਸੋਲੇਟ ਕਰੇ।
ਸਿਹਤ ਮੰਤਰੀ ਬਰੈਡ ਹਜ਼ਰਡ ਨੇ ਅਪੀਲ ਕਰਦਿਆਂ ਕਿਹਾ ਕਿ ਲੋਕਾਂ ਨੂੰ ਸੁਚੇਤ ਰਹਿਣ ਦੀ ਜ਼ਰੂਰਤ ਹੈ ਕਿਉਂਕਿ ਕਰੋਨਾ ਅਤੇ ਹੁਣ ਆਹ ਓਮੀਕਰੋਨ ਦੇ ਮਾਮਲੇ ਵੱਧ ਰਹੇ ਹਨ ਅਤੇ ਅਗਲੇ ਮਹੀਨੇ ਜਨਵਰੀ ਵਿੱਚ ਇਨ੍ਹਾਂ ਦੇ ਕਾਫੀ ਵਧਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।

Install Punjabi Akhbar App

Install
×