-ਨਿਊ ਸਾਊਥ ਵੇਲਜ਼- ਕਰੋਨਾ ਦੇ ਨਵੇਂ 7,985 ਮਾਮਲੇ, 4 ਮੌਤਾਂ ਦਰਜ

ਹਰ ਰੋਜ਼ ਦੀ ਥਾਂ ਹਫ਼ਤਾਵਾਰੀ ਆਂਕਣੇ ਹੋਣਗੇ ਜਾਰੀ

ਸਿਹਤ ਅਧਿਕਾਰੀਆਂ ਵੱਲੋਂ ਜਾਰੀ ਕੀਤੇ ਗਏ ਅੱਜ ਦੇ ਆਂਕੜੇ ਦਰਸਾਉਂਦ ਹਨ ਕਿ ਨਿਊ ਸਾਊਥ ਵੇਲਜ਼ ਰਾਜ ਵਿੱਚ ਬੀਤੇ 24 ਘੰਟਿਆਂ ਦੌਰਾਨ ਕਰੋਨਾ ਦੇ ਨਵੇਂ 7,985 ਮਾਮਲੇ ਦਰਜ ਕੀਤੇ ਗਏ ਹਨ ਜਦੋਂ ਕਿ ਇਸ ਨਾਲ ਹੋਣ ਵਾਲੀਆਂ 4 ਮੌਤਾਂ ਦੀ ਪੁਸ਼ਟੀ ਵੀ ਅਧਿਕਾਰੀਆਂ ਵੱਲੋਂ ਕੀਤੀ ਗਈ ਹੈ।
ਰਾਜ ਦੇ ਹਸਪਤਾਲਾਂ ਵਿੱਚ ਇਸ ਸਮੇਂ ਦੌਰਾਨ ਜਿਹੜੇ ਕਰੋਨਾ ਪੀੜਿਤ ਦਾਖਿਲ ਹਨ ਅਤੇ ਇਨ੍ਹਾਂ ਵਿੱਚੋਂ 64 ਆਈ.ਸੀ.ਯੂ. ਵਿੱਚ ਜ਼ੇਰੇ ਇਲਾਜ ਹਨ।
ਅੱਜ ਤੋਂ ਨਿਊ ਸਾਊਥ ਵੇਲਜ਼ ਵਿੱਚ ਕਰੋਨਾ ਅਪਡੇਸ਼ਨ ਦਾ ਤਰੀਕਾ ਵੀ ਤਬਦੀਲ ਹੋ ਰਿਹਾ ਹੈ ਅਤੇ ਇਸ ਦੇ ਮਾਇਨੇ ਹਨ ਕਿ ਸਥਿਤੀਆਂ ਨਾਰਮਲ ਹੋ ਰਹੀਆਂ ਹਨ।
ਹੁਣ ਕਰੋਨਾ ਦੇ ਆਂਕੜਿਆਂ ਦੇ ਹਰ ਰੋਜ਼ ਦੇ ਅਪਡੇਟ ਦੀ ਥਾਂ ਤੇ ਹਫ਼ਤਾਵਾਰੀ ਅਪਡੇਟ ਹੋਇਆ ਕਰਨਗੇ।

Install Punjabi Akhbar App

Install
×