-ਨਿਊ ਸਾਊਥ ਵੇਲਜ਼- 30 ਅਪ੍ਰੈਲ ਤੋਂ ਅੰਤਰ-ਰਾਸ਼ਟਰੀ ਯਾਤਰੀਆਂ ਲਈ ਮਹੱਤਵਪੂਰਨ ਸੂਚਨਾ

ਬੀਤੇ 24 ਘੰਟਿਆਂ ਦੌਰਾਨ ਨਿਊ ਸਾਊਥ ਵੇਲਜ਼ ਵਿੱਚ 15,283 ਕਰੋਨਾ ਦੇ ਨਵੇਂ ਮਾਮਲੇ ਦਰਜ ਹੋਏ ਹਨ ਅਤੇ ਇਸ ਦੇ ਨਾਲ ਹੀ 13 ਵਿਅਕਤੀਆਂ ਦੀ ਕਰੋਨਾ ਕਾਰਨ ਮੌਤ ਦੀ ਪੁਸ਼ਟੀ ਵੀ ਅਧਿਕਾਰੀਆਂ ਵੱਲੋਂ ਕੀਤੀ ਗਈ ਹੈ। ਬੀਤੇ ਦਿਨ ਦੇ ਆਂਕੜਿਆਂ ਮੁਤਾਬਿਕ ਇਹੀ ਆਂਕੜੇ ਕ੍ਰਮਵਾਰ 17,447 ਸੀ ਅਤੇ ਮੌਤਾਂ ਦੀ ਗਿਣਤੀ 16 ਸੀ।
ਰਾਜ ਵਿੱਚ ਇਸ ਸਮੇਂ 1632 ਕਰੋਨਾ ਮਰੀਜ਼ ਹਸਪਤਾਲਾਂ ਵਿੱਚ ਭਰਤੀ ਹਨ।
ਅੱਜ ਸ਼ਾਮ ਦੇ 6 ਵਜੇ ਤੋਂ, ਕਰੋਨਾ ਮਰੀਜਾਂ ਦੇ ਘਰੇਲੂ ਸੰਪਰਕਾਂ ਆਦਿ ਵਾਲੇ ਨਜ਼ਦੀਕੀਆਂ ਨੂੰ 7 ਦਿਨਾਂ ਦੇ ਜ਼ਰੂਰੀ ਆਈਸੋਲੇਸ਼ਨ ਤੋਂ ਛੋਟ ਦਿੱਤੀ ਜਾ ਰਹੀ ਹੈ ਪਰੰਤੂ ਕੁੱਝ ਨਿਯਮ ਵੀ ਲਾਗੂ ਹਨ।
ਇਸਤੋਂ ਇਲਾਵਾ, ਆਉਣ ਵਾਲੀ 30 ਅਪ੍ਰੈਲ ਤੋਂ ਅੰਤਰ-ਰਾਸ਼ਟਰੀ ਯਾਤਰੀਆਂ ਆਦਿ ਲਈ ਪਹਿਲਾਂ ਤੋਂ ਹੀ ਲਾਜ਼ਮੀ ਕੀਤਾ ਗਿਆ ਹੋਟਲ ਕੁਆਰਨਟੀਨ ਵਾਲੀ ਸ਼ਰਤ ਵੀ ਹਟਾਈ ਜਾ ਰਹੀ ਹੈ।

Install Punjabi Akhbar App

Install
×