ਨਿਊ ਸਾਊਥ ਵੇਲਜ਼ -ਕਰੋਨਾ ਦੇ ਨਵੇਂ 11,166 ਮਾਮਲੇ, 4 ਮੌਤਾਂ ਦਰਜ

ਸਿਹਤ ਅਧਿਕਾਰੀਆਂ ਵੱਲੋਂ ਜਾਰੀ ਕੀਤੇ ਗਏ ਅੱਜ ਦੇ ਆਂਕੜੇ ਦਰਸਾਉਂਦ ਹਨ ਕਿ ਨਿਊ ਸਾਊਥ ਵੇਲਜ਼ ਰਾਜ ਵਿੱਚ ਬੀਤੇ 24 ਘੰਟਿਆਂ ਦੌਰਾਨ ਕਰੋਨਾ ਦੇ ਨਵੇਂ 11,166 ਮਾਮਲੇ ਦਰਜ ਕੀਤੇ ਗਏ ਹਨ ਜਦੋਂ ਕਿ ਇਸ ਨਾਲ ਹੋਣ ਵਾਲੀਆਂ 4 ਮੌਤਾਂ ਦੀ ਪੁਸ਼ਟੀ ਵੀ ਅਧਿਕਾਰੀਆਂ ਵੱਲੋਂ ਕੀਤੀ ਗਈ ਹੈ। ਨਵੇਂ ਦਰਜ ਕੀਤੇ ਗਏ ਮਾਮਲਿਆਂ ਵਿੱਚ 6,802 ਮਾਮਲੇ ਤਾਂ ਰੈਪਿਡ ਟੈਸਟਾਂ ਦੇ ਨਤੀਜੇ ਹਨ ਜਦੋਂ ਕਿ 4,364 ਨਤੀਜੇ ਪੀ.ਸੀ.ਆਰ. ਟੈਸਟਾਂ ਦੇ ਹਨ।
ਰਾਜ ਦੇ ਹਸਪਤਾਲਾਂ ਵਿੱਚ ਇਸ ਸਮੇਂ ਦੌਰਾਨ 1576 ਕਰੋਨਾ ਪੀੜਿਤ ਦਾਖਿਲ ਹਨ ਅਤੇ ਇਨ੍ਹਾਂ ਵਿੱਚੋਂ 67 ਆਈ.ਸੀ.ਯੂ. ਵਿੱਚ ਜ਼ੇਰੇ ਇਲਾਜ ਹਨ।
ਰਾਜ ਭਰ ਵਿੱਚ 16 ਸਾਲ ਅਤੇ ਇਸਤੋਂ ਵੱਧ ਉਮਰ ਵਰਗ ਵਿੱਚ ਕਰੋਨਾ ਵੈਕਸੀਨ ਦੀ 1 ਡੋਜ਼ ਲੈਣ ਵਾਲਿਆਂ ਦੀ ਦਰ 96.1% ਹੈ ਜਦੋਂ ਕਿ 2 ਡੋਜ਼ਾਂ ਲੈਣ ਵਾਲਿਆਂ ਦੀ ਦਰ 94.7% ਹੈ ਅਤੇ ਇਸ ਦੇ ਨਾਲ ਹੀ 3 ਡੋਜ਼ਾਂ ਲੈਣ ਵਾਲਿਆਂ ਦੀ ਦਰ 61.8% ਹੋ ਗਈ ਹੈ।
12 ਤੋਂ 15 ਸਾਲ ਉਮਰ ਵਰਗ ਦੇ ਨਵਯੁਵਕਾਂ ਵਿੱਚ ਕਰੋਨਾ ਵੈਕਸੀਨ ਦੀ 1 ਡੋਜ਼ ਲੈਣ ਵਾਲਿਆਂ ਦੀ ਦਰ 83.3% ਹੈ ਜਦੋਂ ਕਿ 2 ਡੋਜ਼ਾਂ ਲੈਣ ਵਾਲਿਆਂ ਦੀ ਦਰ 79.6% ਹੈ ਅਤੇ ਇਸ ਦੇ ਨਾਲ ਹੀ 05 ਤੋਂ 11 ਸਾਲ ਤੱਕ ਦੇ ਬੱਚਿਆਂ ਵਿੱਚ 1 ਡੋਜ਼ ਲੈਣ ਵਾਲਿਆਂ ਦੀ ਦਰ 49.9% ਹੈ।

Install Punjabi Akhbar App

Install
×