ਨਿਊ ਸਾਊਥ ਵੇਲਜ਼ ਵਿੱਚ ਕਰੋਨਾ ਦੇ 919 ਮਾਮਲੇ ਦਰਜ, ਇੱਕ ਮੌਤ

ਪ੍ਰੀਮੀਅਰ ਗਲੈਡੀਜ਼ ਬਰਜਿਕਲੀਅਨ ਨੇ ਤਾਜ਼ਾ ਜਾਣਕਾਰੀ ਰਾਹੀਂ ਦੱਸਿਆ ਕਿ ਰਾਜ ਅੰਦਰ ਬੀਤੇ 24 ਘੰਟਿਆਂ ਦੌਰਾਨ (ਬੀਤੀ ਰਾਤ ਦੇ 8 ਵਜੇ ਤੱਕ) ਕਰੋਨਾ ਦੇ ਨਵੇਂ 919 ਮਾਮਲੇ ਦਰਜ ਹੋਏ ਹਨ ਅਤੇ ਇਸ ਦੇ ਨਾਲ ਹੀ ਉਨ੍ਹਾਂ ਨੇ ਇੱਕ 80ਵਿਆਂ ਸਾਲਾਂ ਦੇ ਬਜ਼ੁਰਗ ਦੀ ਸਿਡਨੀ ਵਿਖੇ ਕਰੋਨਾ ਕਾਰਨ ਮੌਤ ਹੋ ਜਾਣ ਦੀ ਵੀ ਪੁਸ਼ਟੀ ਕੀਤੀ ਹੈ।
ਨਵੇਂ ਮਾਮਲਿਆਂ ਵਿੱਚੋਂ 178 ਪਹਿਲਾਂ ਵਾਲੇ ਮਾਮਲਿਆਂ ਨਾਲ ਜੁੜੇ ਹਨ ਅਤੇ ਇਨ੍ਹਾਂ ਵਿੱਚੋਂ 106 ਪਹਿਲਾਂ ਤੋਂ ਹੀ ਕੁਆਰਨਟੀਨ ਵਿੱਚ ਵੀ ਹਨ।
387 ਮਾਮਲੇ ਪੱਛਮੀ ਸਿਡਨੀ ਤੋਂ ਹਨ ਅਤੇ 247 ਦੱਖਣ-ਪੱਛਮੀ ਸਿਡਨੀ ਤੋਂ। ਰਾਜ ਦੇ ਪੱਛਮੀ ਹਿੱਸੇ ਵਿੱਚੋਂ ਵੀ 49 ਮਾਮਲੇ ਹਨ ਅਤੇ ਇਨ੍ਹਾਂ ਵਿੱਚ 35 ਡੂਬੋ ਤੋਂ, 7 ਬੌਰਕੇ ਤੋਂ, 1 ਮਾਮਲਾ ਨਾਰੋਮਾਈਨ ਤੋਂ, 5 ਆਰੈਂਜ ਤੋਂ ਅਤੇ 1 ਮਾਮਲਾ ਵਾਲਗੈਟ ਤੋਂ ਦਰਜ ਹੋਇਆ ਹੈ।
ਇਸੇ ਸਮੇਂ ਦੌਰਾਨ ਰਾਜ ਵਿੱਚ 149,252 ਕਰੋਨਾ ਟੈਸਟ ਵੀ ਕੀਤੇ ਗਏ ਅਤੇ 45,000 ਤੋਂ ਵੀ ਜ਼ਿਆਦਾ ਕੋਵਿਡ-19 ਤੋਂ ਬਚਾਉ ਲਈ ਟੀਕੇ ਵੀ ਲਗਾਏ ਗਏ ਹਨ।

Install Punjabi Akhbar App

Install
×