ਨਿਊ ਸਾਊਥ ਵੇਲਜ਼ -ਕਰੋਨਾ ਦੇ ਨਵੇਂ 17,856 ਮਾਮਲੇ, 21 ਮੌਤਾਂ ਦਰਜ

ਸਿਹਤ ਅਧਿਕਾਰੀਆਂ ਵੱਲੋਂ ਜਾਰੀ ਕੀਤੇ ਗਏ ਅੱਜ ਦੇ ਆਂਕੜੇ ਦਰਸਾਉਂਦ ਹਨ ਕਿ ਨਿਊ ਸਾਊਥ ਵੇਲਜ਼ ਰਾਜ ਵਿੱਚ ਬੀਤੇ 24 ਘੰਟਿਆਂ ਦੌਰਾਨ ਕਰੋਨਾ ਦੇ ਨਵੇਂ 17,856 ਮਾਮਲੇ ਦਰਜ ਕੀਤੇ ਗਏ ਹਨ ਜਦੋਂ ਕਿ ਇਸ ਨਾਲ ਹੋਣ ਵਾਲੀਆਂ 21 ਮੌਤਾਂ ਦੀ ਪੁਸ਼ਟੀ ਵੀ ਅਧਿਕਾਰੀਆਂ ਵੱਲੋਂ ਕੀਤੀ ਗਈ ਹੈ। ਮਰਨ ਵਾਲਿਆਂ ਵਿੱਚ 3 ਵਿਅਕਤੀ 50ਵਿਆਂ ਸਾਲਾਂ ਵਿੱਚ, 1 ਵਿਅਕਤੀ 60ਵਿਆਂ ਸਾਲਾਂ ਵਿੱਚ, 5 ਵਿਅਕਤੀ 70ਵਿਆਂ ਸਾਲਾਂ ਵਿੱਚ, 7 ਵਿਅਕਤੀ 80ਵਿਆਂ ਸਾਲਾਂ ਵਿੱਚ, 4 ਵਿਅਕਤੀ 90ਵਿਆਂ ਸਾਲਾਂ ਵਿੱਚ ਅਤੇ ਇੱਕ ਵਿਅਕਤੀ 100 ਸਾਲਾਂ ਤੋਂ ਵੱਧ ਉਮਰ ਦਾ, ਸ਼ਾਮਿਲ ਹਨ।
ਰਾਜ ਦੇ ਹਸਪਤਾਲਾਂ ਵਿੱਚ ਇਸ ਸਮੇਂ ਦੌਰਾਨ 1582 ਕਰੋਨਾ ਪੀੜਿਤ ਦਾਖਿਲ ਹਨ ਅਤੇ ਇਨ੍ਹਾਂ ਵਿੱਚੋਂ 71 ਆਈ.ਸੀ.ਯੂ. ਵਿੱਚ ਜ਼ੇਰੇ ਇਲਾਜ ਹਨ।

Install Punjabi Akhbar App

Install
×