ਨਿਊ ਸਾਊਥ ਵੇਲਜ਼: ਕਰੋਨਾ ਦੇ ਨਵੇਂ 22,107 ਮਾਮਲੇ ਅਤੇ 17 ਮੌਤਾਂ ਦਰਜ

ਸਿਹਤ ਅਧਿਕਾਰੀਆਂ ਵੱਲੋਂ ਜਾਰੀ ਕੀਤੇ ਗਏ ਬੀਤੇ 24 ਘੰਟਿਆਂ ਦੇ ਆਂਕੜੇ ਦਰਸਾਉਂਦੇ ਹਨ ਕਿ ਨਿਊ ਸਾਊਥ ਵੇਲਜ਼ ਵਿੱਚ ਕਰੋਨਾ ਦੇ ਨਵੇਂ 22,107 ਮਾਮਲੇ ਦਰਜ ਕੀਤੇ ਗਏ ਹਨ ਅਤੇ ਇਸ ਦੇ ਨਾਲ ਹੀ 17 ਮੌਤਾਂ ਦੀ ਪੁਸ਼ਟੀ ਵੀ ਅਧਿਕਾਰੀਆਂ ਵੱਲੋਂ ਕੀਤੀ ਗਈ ਹੈ।
ਨਵੇਂ ਦਰਜ ਕੀਤੇ ਗਏ ਮਾਮਲਿਆਂ ਵਿੱਚ 13,309 ਨਤੀਜੇ ਤਾਂ ਰੈਪਿਡ ਟੈਸਟਾਂ ਦੇ ਹਨ ਜਦੋਂ ਕਿ 8,798 ਨਤੀਜੇ ਪੀ.ਸੀ.ਆਰ. ਟੈਸਟਾਂ ਦੇ ਵੀ ਹਨ।
ਰਾਜ ਦੇ ਹਸਪਤਾਲਾਂ ਵਿੱਚ 1,326 ਕਰੋਨਾ ਦੇ ਮਰੀਜ਼ ਭਰਤੀ ਹਨ ਜਦੋਂ ਕਿ ਇਨ੍ਹਾਂ ਵਿੱਚੋਂ 39 ਆਈ.ਸੀ.ਯੂ. ਵਿੱਚ ਜ਼ੇਰੇ ਇਲਾਜ ਹਨ।
ਰਾਜ ਭਰ ਵਿੱਚ 16 ਸਾਲ ਅਤੇ ਇਸਤੋਂ ਵੱਧ ਉਮਰ ਵਰਗ ਵਿੱਚ ਕਰੋਨਾ ਵੈਕਸੀਨ ਦੀ 1 ਡੋਜ਼ ਲੈਣ ਵਾਲਿਆਂ ਦੀ ਦਰ 96% ਹੈ ਜਦੋਂ ਕਿ 2 ਡੋਜ਼ਾਂ ਲੈਣ ਵਾਲਿਆਂ ਦੀ ਦਰ 94.6% ਹੈ ਅਤੇ ਇਸ ਦੇ ਨਾਲ ਹੀ 3 ਡੋਜ਼ਾਂ ਲੈਣ ਵਾਲਿਆਂ ਦੀ ਦਰ 59.9% ਹੈ।

Install Punjabi Akhbar App

Install
×