-ਨਿਊ ਸਾਊਥ ਵੇਲਜ਼- ਕਰੋਨਾ ਦੇ ਨਵੇਂ 23,702 ਮਾਮਲੇ ਦਰਜ, 7 ਮੌਤਾਂ

ਨਿਊ ਸਾਊਥ ਵੇਲਜ਼ ਰਾਜ ਵਿੱਚ ਬੀਤੇ 24 ਘੰਟਿਆਂ ਦੋਰਾਨ ਕਰੋਨਾ ਦੇ ਨਵੇਂ 23,702 ਮਾਮਲੇ ਦਰਜ ਹੋਏ ਹਨ ਅਤੇ ਇਸ ਦੇ ਨਾਲ ਹੀ 7 ਮੌਤਾਂ ਦੀ ਪੁਸ਼ਟੀ ਵੀ ਅਧਿਕਾਰੀਆਂ ਵੱਲੋਂ ਕੀਤੀ ਗਈ ਹੈ।
ਨਵੇਂ ਦਰਜ ਹੋਏ ਮਾਮਲਿਆਂ ਵਿੱਚ 13,514 ਨਤੀਜੇ ਤਾਂ ਰੈਪਿਡ ਟੈਸਟਾਂ ਦੇ ਹਨ ਜਦੋਂ ਕਿ 10,188 ਨਤੀਜੇ -ਪੀ.ਸੀ.ਆਰ. ਟੈਸਟਾਂ ਦੇ ਹਨ।
ਰਾਜ ਵਿੱਚ 16 ਸਾਲ ਜਾਂ ਇਸਤੋਂ ਵੱਧ ਉਮਰ ਵਰਗ ਦੇ ਲੋਕਾਂ ਵਿੱਚ ਕਰੋਨਾ ਤੋਂ ਬਚਾਉ ਵਾਲੀ ਵੈਕਸੀਨ ਦੀ ਦਰ 96% (ਇੱਕ ਡੋਜ਼) ਜਦੋਂ ਕਿ 94.6% ਲੋਕ ਦੋਨੋਂ ਡੋਜ਼ਾਂ ਲੈ ਚੁਕੇ ਹਨ। ਰਾਜ ਭਰ ਵਿੱਚ 59% ਲੋਕ ਅਜਿਹੇ ਵੀ ਹਨ ਜਿਨ੍ਹਾਂ ਨੇ ਕਿ ਵੈਕਸੀਨ ਦੀਆਂ 3 ਡੋਜ਼ਾਂ ਲਈਆਂ ਹੋਈਆਂ ਹਨ।
12 ਤੋਂ 15 ਸਾਲ ਦੀ ਉਮਰ ਵਰਗ ਦੇ ਕਿਸ਼ੌਰਾਂ ਵਿੱਚ ਵੈਕਸੀਨੇਸ਼ਨ (ਇੱਕ ਡੋਜ਼) ਦੀ ਦਰ 83.5% ਹੈ ਅਤੇ 2 ਡੋਜ਼ਾਂ ਲੈਣ ਵਾਲੇ 79.3% ਹਨ। ਇਸ ਤੋਂ ਇਲਾਵਾ 5 ਸਾਲ ਤੋਂ 11 ਸਾਲ ਤੱਕ ਦੇ ਬੱਚਿਆਂ ਵਿੱਚ ਵੈਕਸੀਨੇਸ਼ਨ ਦੀ ਸਿੰਗਲ ਡੋਜ਼ ਦੀ ਦਰ 49% ਹੈ।
ਰਾਜ ਵਿੱਚ 1182 ਕਰੋਨਾ ਪੀੜਿਤ ਲੋਕ, ਹਸਪਤਾਲਾਂ ਵਿੱਚ ਭਰਤੀ ਹਨ ਜਿਨ੍ਹਾਂ ਵਿੱਚੋਂ ਕਿ 43 ਆਈ.ਸੀ.ਯੂ. ਵਿੱਚ ਵੀ ਹਨ।

Install Punjabi Akhbar App

Install
×