ਸਿਹਤ ਅਧਿਕਾਰੀਆਂ ਵੱਲੋਂ ਜਾਰੀ ਕੀਤੇ ਆਂਕੜਿਆਂ ਰਾਹੀਂ ਪਤਾ ਚਲਦਾ ਹੈ ਕਿ ਨਿਊ ਸਾਊਥ ਵੇਲਜ਼ ਵਿਚ ਬੀਤੇ 24 ਘੰਟਿਆਂ ਦੌਰਾਨ ਕਰੋਨਾ ਦੇ ਨਵੇਂ 14,970 ਮਾਮਲੇ ਦਰਜ ਹੋਏ ਹਨ ਜਦੋਂ ਕਿ ਇਸੇ ਸਮੇਂ ਦੌਰਾਨ ਕਰੋਨਾ ਕਾਰਨ ਹੀ 4 ਮੌਤਾਂ ਦੀ ਪੁਸ਼ਟੀ ਵੀ ਅਧਿਕਾਰੀਆਂ ਵੱਲੋਂ ਕੀਤੀ ਗਈ ਹੈ।
ਨਵੇਂ ਦਰਜ ਕੀਤੇ ਗਏ ਕਰੋਨਾ ਦੇ ਮਾਮਲਿਆਂ ਵਿੱਚ 9754 ਤਾਂ ਰੈਪਿਡ ਟੈਸਟਾਂ ਦੇ ਨਤੀਜੇ ਹਨ ਜਦੋਂ ਕਿ 5216 ਨਤੀਜੇ ਪੀ.ਸੀ.ਆਰ. ਟੈਸਟਾਂ ਦੇ ਹਨ।
ਰਾਜ ਵਿੱਚ ਕਰੋਨਾ ਤੋਂ ਬਚਾਉ ਵਾਲੀ ਵੈਕਸੀਨ ਦੇ ਆਂਕੜੇ ਦਰਸਾਉਂਦੇ ਹਨ ਕਿ 16 ਸਾਲ ਅਤੇ ਇਸ ਤੋਂ ਵੱਧ ਉਮਰ ਵਰਗ ਦੇ ਲੋਕਾਂ ਵਿੱਚ ਉਕਤ ਵੈਕਸੀਨ ਦੀ ਟੀਕਾਕਰਣ (ਦੋ ਡੋਜ਼ਾਂ) ਦੀ ਦਰ 94% ਹੈ ਅਤੇ ਤੀਸਰੀ ਡੋਜ਼ ਲੈਣ ਵਾਲਿਆਂ ਦੀ ਦਰ 58% ਤੱਕ ਪਹੁੰਚ ਚੁਕੀ ਹੈ।