ਕਰੋਨਾ ਕਾਰਨ ਆਪਾਤਕਾਲੀਨ ਸ਼ਕਤੀਆਂ ਦੀ ਮਿਆਦ ਨੂੰ ਵਧਾਉਣ ਤੋਂ ਡੋਮਿਨਿਕ ਪੈਰੋਟੈਟ ਨੇ ਕਿਉਂ ਕੀਤਾ ਇਨਕਾਰ….?

ਨਿਊ ਸਾਊਥ ਵੇਲਜ਼ ਵਿਚ ਅੱਜ ਦੇ ਤਾਜ਼ਾ ਆਂਕੜਿਆਂ ਮੁਤਾਬਿਕ, ਰਾਜ ਵਿੱਚ ਕਰੋਨਾ ਦੇ 231 ਨਵੇਂ ਮਾਮਲੇ ਦਰਜ ਹੋਏ ਹਨ ਪਰੰਤੂ ਗ਼ਨੀਮਤ ਹੈ ਕਿ ਇਸ ਨਾਲ ਕਿਸੇ ਵਿਅਕਤੀ ਦੀ ਜਾਨ ਨਹੀਂ ਗਈ ਹੈ। ਸਰਕਾਰ ਨੇ ਬਿਮਾਰੀ ਕਾਲ ਦੌਰਾਨ ਆਪਾਤਕਾਲੀਨ ਸ਼ਕਤੀਆਂ ਦੀ ਮਿਆਦ, ਜੋ ਕਿ ਮਾਰਚ 2022 ਵਿਚ ਖ਼ਤਮ ਹੋਣ ਜਾ ਰਹੀ ਹੈ, ਨੂੰ ਵੀ ਹਾਲ ਦੀ ਘੜੀ ਅੱਗੇ ਵਧਾਉਣ ਤੋਂ ਇਨਕਾਰ ਕਰ ਦਿੱਤਾ ਹੈ ਅਤੇ ਕਿਹਾ ਹੈ ਕਿ ਉਹ ਇਸ ਗੱਲ ਉਪਰ ਕ੍ਰਿਸਮਿਸ ਦੀਆਂ ਛੁੱਟੀਆਂ ਮੌਕੇ ਅਤੇ ਮੌਜੂਦਾ ਆਂਕੜਿਆਂ ਦੇ ਮੱਦੇਨਜ਼ਰ, ਵਿਚਾਰ ਕਰਨਗੇ।
ਜ਼ਿਕਰਯੋਗ ਹੈ ਕਿ ਕਰੋਨਾ ਬਿਮਾਰੀ ਕਾਲ ਦੌਰਾਨ ਦਿੱਤੀਆਂ ਗਈਆਂ ਆਪਾਤਾਕਲੀਨ ਸ਼ਕਤੀਆਂ ਵਿੱਚ ਪੁਲਿਸ ਅਧਿਾਕਰੀਆਂ ਨੂੰ ਕਿਸੇ ਵੀ ਵਿਅਕਤੀ ਨੂੰ -ਜੋ ਕਿ ਕਰੋਨਾ ਦੇ ਨਿਯਮਾਂ ਦੀ ਉਲੰਘਣਾ ਕਰਦਾ ਹੈ, ਕੁਆਰਨਟੀਨ ਦੀ ਉਲੰਘਣਾ ਕਰਦਾ ਹੈ, ਗ੍ਰਿਫਤਾਰ ਕਰਨ ਅਤੇ ਜਾਂ ਫੇਰ ਮਾਲੀ ਜੁਰਮਾਨਾ ਕਰਨ ਦਾ ਅਧਿਕਾਰ ਦਿੱਤਾ ਹੋਇਆ ਹੈ। ਇਸੇ ਹਫ਼ਤੇ ਰਾਜ ਦੇ ਸਿਹਤ ਮੰਤਰੀ ਨੇ ਉਕਤ ਸ਼ਕਤੀਆਂ ਨੂੰ ਕੈਬਨਿਟ ਦੀ ਮੰਜ਼ੂਰੀ ਨਾਲ ਹੋਰ ਅੱਗੇ ਵਧਾਉਣ ਦੀ ਤਜਵੀਜ਼ ਰੱਖੀ ਸੀ।
ਉਕਤ ਪ੍ਰਸਤਾਵ ਉਪਰ ਪੁਲਿਸ ਵਿਭਾਗ ਦੇ ਮੰਤਰੀ ਨੇ ਕਿਹਾ ਸੀ ਕਿ ਪੁਲਿਸ ਵੀ ਨਹੀਂ ਚਾਹੁੰਦੀ ਕਿ ਉਪਰੋਕਤ ਕਾਰਨਾਂ ਕਰਕੇ ਲੋਕਾਂ ਨੂੰ ਜੁਰਮਾਨੇ ਆਦਿ ਕੀਤੇ ਜਾਣ ਅਤੇ ਖਾਸ ਕਰਕੇ ਕਰੋਨਾ ਦੇ ਨਿਯਮਾਂ ਦੀ ਉਲੰਘਣਾ ਕਰਨ ਪਿੱਛੇ…..।
ਜ਼ਿਕਰਯੋਗ ਹੈ ਕਿ ਰਾਜ ਵਿੱਚ ਇਸ ਸਮੇਂ 16 ਸਾਲ ਅਤੇ ਇਸਤੋਂ ਵੱਧ ਉਮਰ ਵਰਗ ਦੇ ਲੋਕਾਂ ਵਿੱਚ ਕਰੋਨਾ ਤੋਂ ਬਚਾਉ ਲਈ ਟੀਕਾਕਰਣ ਦੀ ਦਰ 94.2% ਤੱਕ (ਇੱਕ ਡੋਜ਼) ਪੰਹੁਚ ਗਈ ਹੈ ਅਤੇ 91% ਨੂੰ ਵੈਕਸੀਨ ਦੀਆਂ ਦੋਨੋਂ ਡੋਜ਼ਾਂ ਲਗਾਈਆਂ ਜਾ ਚੁਕੀਆਂ ਹਨ।

Install Punjabi Akhbar App

Install
×