ਨਿਊ ਸਾਊਥ ਵੇਲਜ਼ ਰਾਜ ਵਿੱਚ ਕਰੋਨਾ ਦੇ 212 ਨਵੇਂ ਮਾਮਲੇ ਅਤੇ 2 ਮੌਤਾਂ ਦਰਜ

ਨਿਊ ਸਾਊਥ ਵੇਲਜ਼ ਦੇ ਸਰਕਾਰੀ ਆਂਕੜਿਆਂ ਮੁਤਾਬਿਕ, ਰਾਜ ਵਿੱਚ ਬੀਤੇ 24 ਘੰਟਿਆਂ ਦੌਰਾਨ ਕਰੋਨਾ ਦੇ 212 ਨਵੇਂ ਮਾਮਲੇ ਦਰਜ ਹੋਏ ਹਨ ਅਤੇ ਇਸ ਦੇ ਨਾਲ ਹੀ 2 ਮੌਤਾਂ ਹੋਣ ਦੀ ਵੀ ਪੁਸ਼ਟੀ ਅਧਿਕਾਰੀਆਂ ਵੱਲੋਂ ਕੀਤੀ ਗਈ ਹੈ।
ਇਸੇ ਦੌਰਾਨ ਰਾਜ ਭਰ ਵਿੱਚ ਕਰੋਨਾ ਦੇ 67893 ਟੈਸਟ ਕੀਤੇ ਗਏ ਹਨ।
ਰਾਜ ਵਿੱਚ ਇਸ ਸਮੇਂ 210 ਕਰੋਨਾ ਪੀੜਿਤ ਹਸਪਤਾਲਾਂ ਵਿੱਚ ਜ਼ੇਰੇ ਇਲਾਜ ਹਨ ਜਿਨ੍ਹਾਂ ਵਿੱਚੋਂ 32 ਆਈ.ਸੀ.ਯੂ. ਵਿੱਚ ਦਾਖਿਲ ਹਨ।
ਰਾਜ ਵਿੱਚ ਕਰੋਨਾ ਤੋਂ ਬਚਾਉ ਵਾਲੀ ਵੈਕਸੀਨ ਦੇ ਟੀਕਾਕਰਣ ਦੀ ਦਰ 94.2% (ਇੱਕ ਡੋਜ਼) ਹੈ ਅਤੇ ਪੂਰਨ ਡੋਜ਼ਾਂ ਲਗਵਾਉਣ ਵਾਲਿਆਂ ਦੀ ਦਰ 91.1% ਤੱਕ ਪਹੁੰਚ ਗਈ ਹੈ।
12 ਤੋਂ 12 ਸਾਲ ਤੱਕ ਦੇ ਬੱਚਿਆਂ ਅਤੇ ਨੌਜਵਾਨਾਂ ਵਿੱਚ ਉਕਤ ਦਰ ਕ੍ਰਮਵਾਰ 80.6% ਅਤੇ 73.4% ਦਰਸਾਈ ਗਈ ਹੈ।

ਰਾਜ ਦੇ ਚੈਰਿਟੀ ਸੇਵਾਵਾਂ ਪ੍ਰਦਾਨ ਕਰਨ ਵਾਲਿਆਂ ਨੂੰ ਕਰੋਨਾ ਕਾਰਨ ਜੋ ਸਭ ਤੋਂ ਜ਼ਿਆਦਾ ਦਿੱਕਤ ਪੇਸ਼ ਆ ਰਹੀ ਹੈ, ਉਹ ਹੈ ਸੇਵਾਵਾਂ ਪ੍ਰਦਾਨ ਕਰਨ ਵਿੱਚ ਮਦਦ ਕਰਨ ਵਾਲੇ ਵਲੰਟੀਅਰਾਂ ਦੀ ਲਗਾਤਾਰ ਘੱਟ ਰਹੀ ਗਿਣਤੀ। ਉਕਤ ਅਦਾਰਿਆਂ ਦਾ ਮੰਨਣਾ ਹੈ ਕਿ ਰਾਜ ਵਿੱਚ ਜਦੋਂ ਤੋਂ ਆਹ ਕਰੋਨਾ ਦੀ ਮਾਰ ਸ਼ੁਰੂ ਹੋਈ ਹੈ, ਵਲੰਟੀਅਰਾਂ ਦੀ ਗਿਣਤੀ ਦਿਨ ਪ੍ਰਤੀ ਦਿਨ ਘੱਟਦੀ ਹੀ ਜਾ ਰਹੀ ਹੈ ਕਿਉਂਕਿ ਜੋ ਵੀ ਵਲੰਟੀਅਰ ਇੱਕ ਵਾਰੀ ਕੰਮ ਛੱਡ ਜਾਂਦਾ ਹੈ, ਉਹ ਕੰਮ ਤੇ ਵਾਪਿਸ ਹੀ ਨਹੀਂ ਆਉ਼ਂਦਾ ਅਤੇ ਇਸ ਦੀ ਖਾਸ ਜ਼ਿੰਮੇਵਾਰੀ ਕਰੋਨਾ ਇਨਫੈਕਸ਼ਨਾਂ ਉਪਰ ਹੀ ਮੰਨੀ ਜਾ ਰਹੀ ਹੈ।

Install Punjabi Akhbar App

Install
×