ਰਾਜ ਭਰ ਵਿੱਚ ਕਰੋਨਾ ਦੇ ਨਵੇਂ 63,018 ਮਾਮਲੇ ਅਤੇ 29 ਮੌਤਾਂ ਦਰਜ

ਨਿਊ ਸਾਊਥ ਵੇਲਜ਼ ਰਾਜ ਵਿਚ ਬੀਤੇ 24 ਘੰਟਿਆਂ ਦੌਰਾਨ, ਕਰੋਨਾ ਦੇ ਨਵੇਂ 63,018 ਮਾਮਲੇ ਦਰਜ ਹੋਏ ਹਨ ਅਤੇ ਇਸ ਦੇ ਨਾਲ ਹੀ 29 ਮੌਤਾਂ ਦੀ ਵੀ ਪੁਸ਼ਟੀ ਅਧਿਕਾਰੀਆਂ ਵੱਲੋਂ ਕੀਤੀ ਗਈ ਹੈ।
ਪ੍ਰੀਮੀਅਰ ਡੋਮਿਨਿਕ ਪੈਰੋਟੈਟ ਨੇ ਕਿਹਾ ਕਰੋਨਾ ਦੇ ਆਂਕੜਿਆਂ ਨੂੰ ਇਕੱਠਾ ਕਰਨ ਵਿੱਚ ਥੋੜ੍ਹੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਕਈ ਕਈ ਥਾਂਈਂ ਕਰੋਨਾ ਦੀ ਇੱਕੋ ਪਾਜ਼ਿਟਿਵ ਰਿਪੋਰਟ ਨੂੰ ਕਈ ਵਾਰੀ ਦਿਖਾਇਆ ਗਿਆ ਹੈ ਅਤੇ ਇਹ ਰੈਪਿਡ ਐਂਟੀਜਨ ਟੈਸਟ ਅਤੇ ਪੀ.ਸੀ.ਆਰ. ਟੈਸਟ, ਦੋਹਾਂ ਵਿੱਚ ਹੀ ਮਾਮਲਾ ਸਾਹਮਣੇ ਆ ਰਿਹਾ ਹੈ।
ਅੱਜ ਸਰਕਾਰ ਵੱਲੋਂ ਇੱਕ ਨਵਾਂ ਮਾਡਲ ਵੀ ਪੇਸ਼ ਕੀਤਾ ਜਾ ਰਿਹਾ ਹੈ ਅਤੇ ਜਲਦੀ ਹੀ ਉਸਦਾ ਅਪਡੇਟ ਜਾਰੀ ਕੀਤਾ ਜਾਵੇਗਾ।

ਰਾਜ ਵਿਚ ਇਸ ਸਮੇਂ ਹਸਪਤਾਲਾਂ ਵਿੱਚ 2525 ਕਰੋਨਾ ਦੇ ਮਰੀਜ਼ ਦਾਖਲ ਹਨ ਜਿਨ੍ਹਾਂ ਵਿੱਚੋਂ 184 ਆਈ.ਸੀ.ਯੂ. (ਬੀਤੇ ਦਿਨ ਨਾਲੋਂ ਜ਼ਿਆਦਾ) ਵਿੱਚ ਹਨ।
ਰਾਜ ਸਰਕਾਰ ਨੇ ਪਹਿਲਾਂ ਐਲਾਨ ਕੀਤਾ ਸੀ ਕਿ ਆਉਣ ਵਾਲੀ 19 ਜਨਵਰੀ ਤੋਂ ਅਜਿਹੇ ਲੋਕਾਂ ਨੂੰ 1000 ਡਾਲਰ ਦਾ ਜੁਰਮਾਨਾ ਕੀਤਾ ਜਾਵੇਗਾ ਜੋ ਕਿ ਆਪਣੀ ਕਰੋਨਾ ਟੈਸਟਾਂ ਵਾਲੀ ਰਿਪੋਰਟ ਨੂੰ ਜਾਹਰ ਨਹੀਂ ਕਰੇਗਾ ਅਤੇ ਜਾਣਬੁੱਝ ਕੇ ਲੁਕਾਵੇਗਾ ਅਤੇ ਸਰਕਾਰ ਹੁਣ ਇਸ ਬਾਬਤ ਮੁੜ ਤੋਂ ਵਿਚਾਰ ਵੀ ਕਰ ਰਹੀ ਹੈ।
ਸਕੂਲਾਂ ਬਾਰੇ ਪ੍ਰੀਮੀਅਰ ਨੇ ਦੱਸਿਆ ਕਿ ਰਾਜ ਭਰ ਵਿੱਚ ਦੇ ਸਕੂਲਾਂ ਨੂੰ ਫਰਵਰੀ ਦੀ 01 ਤਾਰੀਖ ਤੋਂ ਖੋਲ੍ਹਿਆ ਜਾਵੇਗਾ ਅਤੇ ਇਹ ਸਭ ਵਿਦਿਆਰਥੀਆਂ ਲਈ ਖੁੱਲ੍ਹ ਜਾਣਗੇ।

Install Punjabi Akhbar App

Install
×