ਨਿਊ ਸਾਊਥ ਵੇਲਜ਼ ਵਿੱਚ ਕਰੋਨਾ ਦੇ ਨਵੇਂ ਮਾਮਲਿਆਂ ਦਾ ਆਂਕੜਾ 92,264: 22 ਮੌਤਾਂ

ਰੈਪਿਡ ਐਂਟੀਜਨ ਟੈਸਟਾਂ ਦੇ ਨਤੀਜੇ ਜਾਣਬੁੱਝ ਕੇ ਲੁਕਾਉਣ ਵਾਲਿਆਂ ਨੂੰ 1000 ਡਾਲਰਾਂ ਦਾ ਜੁਰਮਾਨਾ

ਰੈਪਿਡ ਐਂਟੀਜਨ ਟੈਸਟਾਂ ਦੇ ਨਤੀਜਿਆਂ ਨੂੰ ਸ਼ਾਮਲ ਕਰਦਿਆਂ ਹੀ ਨਿਊ ਸਾਊਥ ਵੇਲਜ਼ ਵਿਚਲੇ ਕਰੋਨਾ ਪੀੜਿਤਾਂ ਦਾ ਨਿਤ ਪ੍ਰਤੀ ਦਿਨ ਦਾ ਆਂਕੜਾ ਇੱਕ ਲੱਖ ਦੀਆਂ ਰਾਹਾਂ ਤੇ ਪਹੁੰਚ ਗਿਆ ਹੈ ਅਤੇ ਬੀਤੇ 24 ਘੰਟਿਆਂ ਦੌਰਾਨ ਰਾਜ ਭਰ ਵਿੱਚ 92,264 ਨਵੇਂ ਮਾਮਲੇ ਦਰਜ ਹੋਏ ਹਨ ਅਤੇ ਇਸ ਦੇ ਨਾਲ ਹੀ 22 ਲੋਕਾ ਦੀ ਕਰੋਨਾ ਕਾਰਨ ਮੌਤ ਹੋ ਜਾਣ ਦੀ ਵੀ ਪੁਸ਼ਟੀ ਕੀਤੀ ਗਈ ਹੈ।
ਨਵੇਂ ਆਂਕੜਿਆਂ ਵਿੱਚ 30,877 ਤਾਂ ਪੀ.ਸੀ.ਆਰ. ਟੈਸਟਾਂ ਦੇ ਨਤੀਜੇ ਹਨ ਜਦੋਂ ਕਿ 61,387 ਮਾਮਲੇ ਰੈਪਿਡ ਐਂਟੀਜਨ ਟੈਸਟਾਂ ਦੇ ਨਤੀਜੇ ਹਨ।
ਰਾਜ ਵਿੱਚ ਹਸਪਤਾਲਾਂ ਅੰਦਰ ਵੀ ਕਰੋਨਾ ਮਰੀਜ਼ਾਂ ਦਾ ਆਂਕੜਾ ਵਧਿਆ ਹੈ ਅਤੇ ਇਸ ਸਮੇਂ 2383 ਲੋਕ ਹਸਪਤਾਲਾਂ ਵਿੱਚ ਜ਼ੇਰੇ ਇਲਾਜ ਹਨ ਜਿਨ੍ਹਾਂ ਵਿੱਚੋਂ 182 ਆਈ.ਸੀ.ਯੂ. ਵਿੱਚ ਵੀ ਹਨ।

ਰਾਜ ਸਰਕਾਰ ਵੱਲੋਂ ਇਹ ਐਲਾਨ ਵੀ ਕੀਤੇ ਜਾ ਰਹੇ ਹਨ ਕਿ ਜੇਕਰ ਕੋਈ ਵੀ ਵਿਅਕਤੀ ਆਪਣੇ ਰੈਪਿਡ ਐਂਟੀਜਨ ਟੈਸਟਾਂ ਦੀ ਰਿਪੋਰਟ ਨੂੰ ਜਾਣਬੁੱਝ ਕੇ ਨਹੀਂ ਦਰਸਾਉਂਦਾ ਤਾਂ ਉਕਤ ਵਿਅਕਤੀ ਨੂੰ 1000 ਡਾਲਰਾਂ ਦਾ ਜੁਰਮਾਨਾ ਕੀਤਾ ਜਾਵੇਗਾ ਅਤੇ ਇਹ ਨਿਯਮ ਆਉਣ ਵਾਲੀ 19 ਜਨਵਰੀ, 2022 ਤੋਂ ਲਾਗੂ ਹੋ ਜਾਵੇਗਾ।
ਰਾਜ ਵਿੱਚ ਕਰੋਨਾ ਵੈਕਸੀਨ ਦੀਆਂ 2 ਡੋਜ਼ਾਂ ਲੈਣ (16 ਸਾਲ ਤੋਂ ਉਪਰ ਉਮਰ ਵਰਗ) ਵਾਲਿਆਂ ਦੀ ਦਰ 93.7% ਹੈ ਅਤੇ ਜਿਹੜੇ ਲੋਕ ਤੀਸਰੀ ਡੋਜ਼ ਲੈ ਚੁਕੇ ਹਨ ਉਨ੍ਹਾਂ ਦੀ ਦਰ ਵੀ ਹੁਣ 21.6% ਤੱਕ ਪਹੁੰਚ ਗਈ ਹੈ।

Install Punjabi Akhbar App

Install
×