ਰਾਜ ਦੇ ਮੁੱਖ ਸਿਹਤ ਅਧਿਕਾਰੀ ਡਾ. ਕੈਰੀ ਚੈਂਟ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਿਊ ਸਾਊਥ ਵੇਲਜ਼ ਵਿੱਚ ਬੀਤੇ 24 ਘੰਟਿਆਂ ਦੌਰਾਨ ਕਰੋਨਾ ਦੇ ਨਵੇਂ 25,870 ਮਾਮਲੇ ਦਰਜ ਹੋਏ ਹਨ ਅਤੇ ਇਸ ਦੇ ਨਾਲ ਹੀ ਉਨ੍ਹਾਂ ਵੱਲੋਂ 11 ਮੌਤਾਂ ਹੋ ਜਾਣ ਦੀ ਵੀ ਪੁਸ਼ਟੀ ਕੀਤੀ ਗਈ ਹੈ।
ਰਾਜ ਵਿੱਚ ਹਸਪਤਾਲਾਂ ਵਿੱਚ ਭਰਤੀ ਕਰੋਨਾ ਪੀੜਿਤ ਵਿਅਕਤੀਆਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ ਅਤੇ ਹੁਣ 2186 ਲੋਕ ਹਸਪਤਾਲਾਂ ਵਿੱਚ ਜ਼ੇਰੇ ਇਲਾਜ ਹਨ ਅਤੇ ਇਨ੍ਹਾਂ ਵਿੱਚੋਂ 170 ਆਈ.ਸੀ.ਯੂ. ਵਿੱਚ ਵੀ ਹਨ।
ਉਨ੍ਹਾਂ ਇਹ ਵੀ ਕਿਹਾ ਕਿ ਰਾਜ ਵਿੱਚ ਹਾਲ ਦੀ ਘੜੀ, ਰੈਪਿਡ ਐਂਟੀਜਨ ਟੈਸਟ ਦੇ ਆਂਕੜਿਆਂ ਨੂੰ ਜੋੜਿਆ ਨਹੀਂ ਜਾ ਰਿਹਾ ਅਤੇ ਜਦੋਂ ਇਹ ਆਂਕੜੇ ਜੁੜਨਗੇ ਤਾਂ ਕਰੋਨਾ ਪੀੜਿਤਾਂ ਵਾਲਾ ਆਂਕੜਾ ਇੱਕ ਦਮ ਉਛਾਲ ਮਾਰੇਗਾ ਅਤੇ ਇਸੇ ਹਫ਼ਤੇ ਸਿਸਟਮ ਦੇ ਅਪਡੇਟ ਹੋ ਜਾਣ ਕਾਰਨ, ਹਫ਼ਤੇ ਦੇ ਅੰਤ ਤੱਕ ਉਪਰੋਕਤ ਆਂਕੜਿਆਂ ਨੂੰ ਵੀ ਰੋਜ਼ ਦੇ ਆਂਕੜਿਆਂ ਵਿੱਚ ਜੋੜ ਲਿਆ ਜਾਣ ਦੀ ਉਮੀਦ ਵੀ ਉਨ੍ਹਾਂ ਵੱਲੋਂ ਪ੍ਰਗਟਾਈ ਜਾ ਰਹੀ ਹੈ।