ਨਿਊ ਸਾਊਥ ਵੇਲਜ਼ ਵਿੱਚ ਕਰੋਨਾ ਕਾਰਨ ਮੌਤਾਂ ਦਾ ਆਂਕੜਾ ਵਧਿਆ

ਇੱਕੋ ਦਿਨ 18 ਮੌਤਾਂ, 20,293 ਨਵੇਂ ਮਾਮਲੇ ਦਰਜ

ਨਿਊ ਸਾਊਥ ਵੇਲਜ਼ ਵਿੱਚ ਦਿਨ ਪ੍ਰਤੀ ਦਿਨ ਹਸਪਤਾਲਾਂ ਅੰਦਰ ਕਰੋਨਾ ਮਰੀਜ਼ਾਂ ਦਾ ਦਾਖਲਾ ਅਤੇ ਕਰੋਨਾ ਕਾਰਨ ਮਰਨ ਵਾਲਿਆਂ ਦਾ ਆਂਕੜਾ ਵੱਧਦਾ ਜਾ ਰਿਹਾ ਹੈ ਅਤੇ ਬੀਤੇ 24 ਘੰਟਿਆਂ ਦੌਰਾਨ ਜਿੱਥੇ 20,293 ਕਰੋਨਾ ਦੇ ਨਵੇਂ ਮਾਮਲੇ (ਪੀ.ਸੀ.ਆਰ.) ਟੈਸਟਾਂ ਤਹਿਤ ਦਰਜ ਹੋਏ ਹਨ ਉਥੇ ਹੀ 18 ਵਿਅਕਤੀਆਂ ਦੇ ਕਰੋਨਾ ਕਾਰਨ ਮਰਨ ਦੀ ਵੀ ਪੁਸ਼ਟੀ ਕੀਤੀ ਗਈ ਹੈ। ਰਾਜ ਵਿੱਚ ਹਾਲੇ ਰੈਪਿਡ ਐਂਟੀਜਨ ਟੈਸਟਾਂ ਦੇ ਨਤੀਜਿਆਂ ਨੂੰ ਸ਼ਾਮਿਲ ਕਰਨਾ ਬਾਕੀ ਹੈ।
ਰਾਜ ਵਿੱਚ ਇਸੇ ਸਮੇਂ ਦੌਰਾਨ 2,030 ਕਰੋਨਾ ਦੇ ਮਰੀਜ਼ ਹਸਪਤਾਲਾਂ ਵਿੱਚ ਭਰਤੀ ਹਨ ਜਿਨ੍ਹਾਂ ਵਿੱਚੋਂ ਕਿ 159 ਆਈ.ਸੀ.ਯੂ. ਵਿੱਚ ਹਨ ਅਤੇ ਇਹ ਗਿਣਤੀ ਬੀਤੇ ਦਿਨ ਦੇ 151 ਮਰੀਜ਼ਾਂ ਨਾਲੋਂ ਜ਼ਿਆਦਾ ਹੈ।

ਅਧਿਕਾਰੀਆਂ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਹਾਲ ਦੀ ਘੜੀ ਰੈਪਿਡ ਐਂਟੀਜਨ ਟੈਸਟਾਂ ਦੇ ਨਤੀਜਿਆਂ ਨੂੰ ਦਿਨ ਪ੍ਰਤੀ ਦਿਨ ਦੇ ਕਰੋਨਾ ਆਂਕੜਿਆਂ ਵਿੱਚ ਸ਼ਾਮਿਲ ਨਹੀਂ ਕੀਤਾ ਜਾ ਰਿਹਾ ਹੈ ਅਤੇ ਇਸ ਨਾਲ ਜ਼ਾਹਿਰ ਹੈ ਕਿ ਕਰੋਨਾ ਪੀੜਿਤਾਂ ਦਾ ਆਂਕੜਾ ਵਧਣਾ ਸੰਭਵ ਹੈ ਜਦੋਂ ਕਿ ਜਨਤਕ ਤੌਰ ਤੇ ਲਗਾਤਾਰ ਰੈਪਿਡ ਐਂਟੀਜਨ ਟੈਸਟ ਕਰਨ ਲਈ ਸਾਰਿਆਂ ਨੂੰ ਪ੍ਰੇਰਿਆ ਜਾ ਰਿਹਾ ਹੈ।
ਇਸ ਵਾਸਤੇ ਜਿਹੜਾ ਸਿਸਟਮ ਬਣਾਇਆ ਗਿਆ ਹੈ ਉਹ ਇਸੇ ਹਫ਼ਤੇ ਦੇ ਮਧ ਵਿੱਚ ਸ਼ੁਰੂ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।

Install Punjabi Akhbar App

Install
×