ਅੱਜ ਦੇ ਅਪਡੇਟ ਮੁਤਾਬਿਕ, ਨਿਊ ਸਾਊਥ ਵੇਲਜ਼ ਵਿੱਚ ਬੀਤੇ 24 ਘੰਟਿਆਂ ਦੌਰਾਨ ਕਰੋਨਾ ਦੇ 45,098 ਮਾਮਲੇ ਦਰਜ ਹੋਏ ਹਨ ਅਤੇ ਇਸ ਦੇ ਨਾਲ ਹੀ 9 ਮੌਤਾਂ ਹੋਣ ਦੀ ਵੀ ਪੁਸ਼ਟੀ ਅਧਿਕਾਰੀਆਂ ਵੱਲੋਂ ਕੀਤੀ ਗਈ ਹੈ।
ਰਾਜ ਵਿੱਚ ਇਸ ਸਮੇਂ 1795 ਕਰੋਨਾ ਪੀੜਿਤ ਲੋਕ, ਹਸਪਤਾਲਾਂ ਵਿੱਚ ਭਰਤੀ ਹਨ ਅਤੇ ਇਨ੍ਹਾਂ ਵਿੱਚੋਂ 145 ਆਈ.ਸੀ.ਯੂ. ਵਿੱਚ ਹਨ।
ਅਧਿਕਾਰੀਆਂ ਦਾ ਮੰਨਣਾ ਹੈ ਕਿ ਹਾਲੇ ਤੱਕ ਪੂਰੇ ਰੈਪਿਡ ਐਂਟਿਜਨ ਟੈਸਟਾਂ ਦੇ ਨਤੀਜੇ, ਨਿਤ ਪ੍ਰਤੀ ਦਿਨ ਦੇ ਕਰੋਨਾ ਆਂਕੜਿਆਂ ਵਿੱਚ ਸ਼ਾਮਿਲ ਨਹੀਂ ਹੋਏ ਹਨ ਅਤੇ ਜੇਕਰ ਇਹ ਵੀ ਸ਼ਾਮਿਲ ਹੁੰਦੇ ਹਨ ਤਾਂ ਰਾਜ ਵਿੱਚ ਕਰੋਨਾ ਮਾਮਲਿਆਂ ਵਿੱਚ ਇੱਕ ਵਾਰੀ ਤਾਂ ਉਛਾਲ ਸੰਭਵ ਹੀ ਹੈ।
ਵੈਸੇ ਰਾਜ ਵਿੱਚ 27 ਜਨਵਰੀ ਤੱਕ ਕਰੋਨਾ ਕਾਰਨ ਪਾਬੰਧੀਆਂ ਲਗਾ ਦਿੱਤੀਆਂ ਗਈਆਂ ਹਨ ਜਿਨ੍ਹਾਂ ਵਿੱਚ ਕਿ ਪੱਬਾਂ ਅਤੇ ਕਲੱਬਾਂ ਆਦਿ ਵਿੱਚ ਇਕੱਠੇ ਹੋ ਕੇ ਡਾਂਸ ਕਰਨਾ ਆਦਿ ਸ਼ਾਮਿਲ ਹਨ।
ਗ਼ੈਰ-ਜ਼ਰੂਰੀ ਸਰਜਰੀਆਂ ਉਪਰ ਵੀ ਹਾਲ ਦੀ ਘੜੀ ਰੋਕ ਲੱਗੀ ਹੋਈ ਹੈ ਅਤੇ ਇਹ ਫਰਵਰੀ ਦੇ ਮੱਧ ਤੱਕ ਜਾਰੀ ਰਹੇਗੀ।