ਨਿਊ ਸਾਊਥ ਵੇਲਜ਼ ਵਿੱਚ ਕਰੋਨਾ ਦੇ 38,625 ਮਾਮਲੇ, ਮੁੜ ਤੋਂ ਲੱਗਣਗੀਆਂ ਪਾਬੰਧੀਆਂ…?

ਅਧਿਕਾਰੀਆਂ ਵੱਲੋਂ ਜਾਰੀ ਕੀਤੀ ਗਈ ਜਾਣਕਾਰੀ ਮੁਤਾਬਿਕ, ਰਾਜ ਵਿੱਚ ਬੀਤੇ 24 ਘੰਟਿਆਂ ਦੌਰਾਨ ਕਰੋਨਾ ਦੇ ਨਵੇਂ 38,625 ਮਾਮਲੇ ਦਰਜ ਹੋਏ ਹਨ ਅਤੇ ਇਸ ਦੇ ਨਾਲ ਹੀ 11 ਮੌਤਾਂ ਹੋ ਜਾਣ ਦੀ ਵੀ ਪੁਸ਼ਟੀ ਕੀਤੀ ਗਈ ਹੈ।
ਰਾਜ ਵਿੱਚ ਇਸ ਸਮੇਂ ਦੌਰਾਨ 1738 ਕਰੋਨਾ ਪੀੜਿਤ ਲੋਕ, ਹਸਪਤਾਲਾਂ ਵਿੱਚ ਭਰਤੀ ਹਨ ਜਿਨ੍ਹਾਂ ਵਿੱਚੋਂ ਕਿ 134 ਆਈ.ਸੀ.ਯੂ. ਵਿੱਚ ਹਨ ਅਤੇ ਆਂਕੜਾ ਦਿਨ ਪ੍ਰਤੀ ਦਿਨ ਵੱਧ ਰਿਹਾ ਹੈ।

ਰਾਜ ਵਿੱਚ ਕਰੋਨਾ ਕਾਰਨ ਪਾਬੰਧੀਆਂ ਮੁੜ ਤੋਂ ਲਗਾਈਆਂ ਜਾ ਸਕਦੀਆਂ ਹਨ ਜਿਨ੍ਹਾਂ ਵਿੱਚ ਕਿ ਨਾਈਟ ਕਲੱਬਾਂ ਨੂੰ ਬੰਦ ਕਰਨਾ, ਅੰਦਰਵਾਰ ਦੇ ਇਕੱਠਾਂ ਉਪਰ ਸੀਮਾਵਾਂ, ਹੋਟਲਾਂ ਅਤੇ ਹੋਰ ਥਾਂਵਾਂ ਉਪਰ ਨੱਚਣ-ਗਾਣ ਨੂੰ ਬੰਦ ਕਰਨਾ, ਬਾਰਾਂ ਆਦਿ ਵਿੱਚ ਖੜ੍ਹੇ ਹੋ ਕੇ ਵਿਚਰਨਾ ਆਦਿ ਸ਼ਾਮਿਲ ਹੋ ਸਕਦੇ ਹਨ ਅਤੇ ਇਸ ਤੋਂ ਇਲਾਵਾ ਪਾਬੰਧੀਆਂ ਦਾ ਹਿੱਸਾ ਕੁੱਝ ਵੱਡੇ ਸਮਾਰੋਹ ਵੀ ਬਣ ਸਕਦੇ ਹਨ।

Install Punjabi Akhbar App

Install
×