ਨਿਊ ਸਾਊਥ ਵੇਲਜ਼ ਵਿੱਚ ਕਰੋਨਾ ਦਾ ਆਂਕੜਾ 35 ਹਜ਼ਾਰ ਤੋਂ ਪਾਰ, 8 ਮੌਤਾਂ

ਰਾਜ ਦੇ ਮੁੱਖ ਸਿਹਤ ਅਧਿਕਾਰੀ, ਡਾ. ਕੈਰੀ ਚੈਂਟ ਨੇ ਤਾਜ਼ਾ ਅਪਡੇਟ ਰਾਹੀਂ ਦੱਸਿਆ ਕਿ ਨਿਊ ਸਾਊਥ ਵੇਲਜ਼ ਵਿਚ ਬੀਤੇ 24 ਘੰਟਿਆਂ ਦੌਰਾਨ ਕਰੋਨਾ ਦਾ ਆਂਕੜਾ ਬੀਤੇ ਦਿਨ ਨਾਲੋਂ 11923 ਦੀ ਉਛਾਲ ਮਾਰ ਗਿਆ ਹੈ ਅਤੇ ਤਾਜ਼ਾ 35054 ਕਰੋਨਾ ਦੇ ਨਵੇਂ ਮਾਮਲੇ ਇਸ ਸਮੇਂ ਦੌਰਾਨ ਦਰਜ ਕੀਤੇ ਗਏ ਹਨ।

ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਰਾਜ ਭਰ ਵਿੱਚ 8 ਕਰੋਨਾ ਪੀੜਿਤ ਵਿਅਕਤੀ, ਬਿਮਾਰੀ ਦੀ ਤਾਬ ਨੂੰ ਨਾ ਝਲਦਿਆਂ ਹੋਇਆਂ ਇਸ ਦੁਨੀਆਂ ਨੂੰ ਅਲਵਿਦਾ ਵੀ ਆਖ ਗਏ ਹਨ। ਇਨ੍ਹਾਂ ਵਿੱਚ ਇੱਕ ਵਿਅਕਤੀ 90ਵਿਆਂ ਸਾਲਾਂ ਵਿੱਚ, ਦੋ -80ਵਿਆਂ ਵਿੱਚ, 2 -70ਵਿਆਂ ਵਿੱਚ, 2 -60ਵਿਆਂ ਸਾਲਾਂ ਵਿੱਚ ਅਤੇ ਇੱਕ ਵਿਅਕਤੀ ਆਪਣੇ 50ਵਿਆਂ ਸਾਲਾਂ ਵਿੱਚ ਸੀ। ਇਨ੍ਹਾਂ ਵਿੱਚੋਂ 5 ਨੂੰ ਕਰੋਨਾ ਤੋਂ ਬਚਾਉ ਵਾਲੀ ਵੈਕਸੀਨ ਦੀਆਂ ਦੋਨੋਂ ਡੋਜ਼ਾਂ ਲੱਗੀਆਂ ਸਨ, 2 ਨੂੰ ਕੋਈ ਵੀ ਡੋਜ਼ ਨਹੀਂ ਸੀ ਲੱਗੀ ਅਤੇ ਇੱਕ ਨੂੰ 3 ਡੋਜ਼ਾਂ ਲੱਗੀਆਂ ਹੋਈਆਂ ਸਨ।
ਇਸੇ ਸਮੇਂ ਦੌਰਾਨ ਰਾਜ ਭਰ ਵਿੱਚ 108,844 ਪੀ.ਸੀ.ਆਰ. ਟੈਸਟ ਵੀ ਕੀਤੇ ਗਏ ਹਨ।

Install Punjabi Akhbar App

Install
×