ਨਿਊ ਸਾਊਥ ਵੇਲਜ਼ ਵਿੱਚ ਨਵੇਂ ਸਾਲ ਦੀ ਆਮਦ ਦੇ ਨਾਲ ਹੀ ਕਰੋਨਾ ਦਾ ਕਹਿਰ ਜਾਰੀ

ਨਵੇਂ 22,577 ਮਾਮਲੇ ਦਰਜ ਅਤੇ 4 ਮੌਤਾਂ

ਨਵਾਂ ਸਾਲ 2022 ਚੜ੍ਹ ਗਿਆ ਹੈ ਅਤੇ ਇਸ ਦੇ ਨਾਲ ਹੀ ਆਸਟ੍ਰੇਲੀਆ ਵਿੱਚ ਕਰੋਨਾ ਦਾ ਕਹਿਰ ਵੀ ਜਾਰੀ ਹੈ ਅਤੇ ਖਾਸ ਕਰਕੇ ਨਿਊ ਸਾਊਥ ਵੇਲਜ਼ ਵਿੱਚ ਜਿੱਥੇ ਕਿ ਬੀਤੇ 24 ਘੰਟਿਆਂ ਦੌਰਾਨ ਹੀ ਕਰੋਨਾ ਦੇ ਨਵੇਂ 22,577 ਮਾਮਲੇ ਪਾਏ ਗਏ ਹਨ ਅਤੇ ਅਧਿਕਾਰੀਆਂ ਵੱਲੋਂ 4 ਮੌਤਾਂ ਦਾ ਆਂਕੜਾ ਵੀ ਜਾਰੀ ਕੀਤਾ ਗਿਆ ਹੈ। ਅੱਜ ਦਾ ਆਂਕੜਾ, ਹੁਣ ਤੱਕ ਦੇ ਸਭ ਤੋਂ ਵੱਡਾ ਆਂਕੜਾ ਵੀ ਮੰਨਿਆ ਜਾ ਰਿਹਾ ਹੈ।

ਰਾਜ ਵਿੱਚ ਇਸ ਸਮੇਂ ਦੌਰਾਨ 901 ਕਰੋਨਾ ਪੀੜਿਤ ਲੋਕ ਹਸਪਤਾਲਾਂ ਵਿੱਚ ਭਰਤੀ ਹਨ ਜਦੋਂ ਕਿ ਇਨ੍ਹਾਂ ਵਿੱਚੋਂ 79 ਆਈ.ਸੀ.ਯੂ. ਤੇ ਵੀ ਹਨ।

Install Punjabi Akhbar App

Install
×