ਨਿਊ ਸਾਊਥ ਵੇਲਜ਼ ਵਿੱਚ ਕਰੋਨਾ ਦੇ ਨਵੇਂ ਮਾਮਲਿਆਂ ਵਿੱਚ ਭਾਰ ਉਛਾਲ…

ਕਰੋਨਾ ਦੇ 11201 ਨਵੇਂ ਮਾਮਲੇ ਦਰਜ, 3 ਮੌਤਾਂ

ਨਿਊ ਸਾਊਥ ਵੇਲਜ਼ ਰਾਜ ਦੇ ਸਿਹਤ ਅਧਿਕਾਰੀਆਂ ਨੇ ਆਂਕੜਿਆਂ ਦੀ ਤਰਜ ਤੇ ਦੱਸਿਆ ਹੈ ਕਿ ਰਾਜ ਭਰ ਵਿੱਚ ਬੀਤੇ ਦਿਨ ਨਾਲੋਂ ਕਰੋਨਾ ਮਾਮਲਿਆਂ ਵਿੱਚ ਇੱਕ ਦਮ ਦੋਗੁਣੇ ਦਾ ਉਛਾਲ ਆਇਆ ਹੈ ਅਤੇ ਬੀਤੇ 24 ਘੰਟਿਆਂ ਦੌਰਾਨ ਰਾਜ ਵਿੱਚ ਕਰੋਨਾ ਦੇ ਨਵੇਂ 11201 ਮਾਮਲੇ ਦਰਜ ਕੀਤੇ ਗਏ ਹਨ ਅਤੇ ਇਸ ਦੇ ਨਾਲ ਹੀ 3 ਮੌਤਾਂ ਹੋਣ ਦੀ ਵੀ ਪੁਸ਼ਟੀ ਕੀਤੀ ਗਈ ਹੈ।
ਰਾਜ ਭਰ ਵਿੱਚ ਇਸੇ ਸਮੇਂ ਦੌਰਾਨ 625 ਕਰੋਨਾ ਮਰੀਜ਼ ਹਸਪਤਾਲਾਂ ਵਿੱਚ ਭਰਤੀ ਹਨ ਜਿਨ੍ਹਾਂ ਵਿੱਚੋਂ 61 ਆਈ.ਸੀ.ਯੂ. ਵਿੱਚ ਹਨ।
ਇਸੇ ਦੌਰਾਨ ਰਾਜ ਸਰਕਾਰ ਵੱਲੋਂ ਕੁਈਨਜ਼ਲੈਂਡ ਰਾਜ ਸਰਕਾਰ ਉਪਰ ਦਬਾਅ ਬਣਾਇਆ ਜਾ ਰਿਹਾ ਹੈ ਕਿ ਉਹ ਕਰੋਨਾ ਟੈਸਟਾਂ ਦੇ ਨਿਯਮਾਂ ਵਿੱਚ ਫੌਰਨ ਬਦਲਾਅ ਕਰਨ ਤਾਂ ਕਿ ਨਿਊ ਸਾਊਥ ਵੇਲਜ਼ ਦੇ ਟੈਸਟਿੰਗ ਕਲਿਨਿਕਾਂ ਉਪਰ ਲੱਗੀਆਂ ਲੰਬੀਆਂ ਲਾਈਨਾਂ ਨੂੰ ਫੌਰੀ ਤੌਰ ਤੇ ਖ਼ਤਮ ਅਤੇ ਜਾਂ ਫੇਰ ਘੱਟ ਤੋਂ ਘੱਟ ਕੀਤਾ ਜਾ ਸਕੇ।

Install Punjabi Akhbar App

Install
×