ਨਿਊ ਸਾਊਥ ਵੇਲਜ਼ ਵਿੱਚ ਕਰੋਨਾ ਦੇ ਨਵੇਂ 6062 ਮਾਮਲੇ ਦਰਜ, 1 ਮੌਤ

ਸਿਹਤ ਅਧਿਕਾਰੀਆਂ ਵੱਲੋਂ ਜਾਰੀ ਕੀਤੇ ਗਏ ਆਂਕੜਿਆਂ ਮੁਤਾਬਿਕ, ਰਾਜ ਭਰ ਵਿੱਚ ਬੀਤੇ 24 ਘੰਟਿਆਂ ਦੌਰਾਨ ਕਰੋਨਾ ਦੇ ਨਵੇਂ 6062 ਮਾਮਲੇ ਦਰਜ ਹੋਏ ਹਨ ਅਤੇ ਇਸ ਦੇ ਨਾਲ ਹੀ 1 ਮੌਤ ਦੀ ਪੁਸ਼ਟੀ ਕੀਤੀ ਗਈ ਹੈ।
ਰਾਜ ਭਰ ਵਿੱਚ ਇਸ ਸਮੇਂ 557 ਕਰੋਨਾ ਪੀੜਿਤ ਲੋਕ, ਹਸਪਤਾਲਾਂ ਵਿੱਚ ਭਰਤੀ ਹਨ ਜਿਨ੍ਹਾਂ ਵਿੱਚੋਂ ਕਿ 60 ਮਰੀਜ਼ ਆਈ.ਸੀ.ਯੂ. ਵਿੱਚ ਹਨ।
ਸਿਹਤ ਮੰਤਰੀ ਬਰੈਡ ਹਜ਼ਰਡ ਨੇ ਕੋਵਿਡ-19 ਟੈਸਟਿੰਗ ਲਈ ਲੱਗੀਆਂ ਲੰਬੀਆਂ ਲਾਈਨਾਂ ਅਤੇ ਟੈਸਟਾਂ ਦੀਆਂ ਰਿਪੋਰਟਾਂ ਆਦਿ ਵਿੱਚ ਹੋ ਰਹੀ ਦੇਰੀ ਅਤੇ ਰਿਪੋਰਟਾਂ ਆਦਿ ਵਿੱਚ ਗਲਤੀਆਂ ਲਈ ਸਿੱਧੇ ਤੌਰ ਤੇ ਯਾਤਰਾਵਾਂ ਆਦਿ ਨੂੰ ਜ਼ਿੰਮੇਵਾਰ ਠਹਿਰਾਹਿਆ ਹੈ ਅਤੇ ਇਸ ਵਾਸਤੇ ਉਨ੍ਹਾਂ ਨੇ ਕੁਈਨਜ਼ਲੈਂਡ ਦੇ ਪ੍ਰੀਮੀਅਰ -ਐਨੇਸਟੇਸੀਆ ਪਾਲਾਸ਼ਾਈ ਨੂੰ ਅਪੀਲ ਕੀਤੀ ਹੈ ਕਿ ਉਹ ਕੁਈਨਜ਼ਲੈਂਡ ਰਾਜ ਵਿੱਚ ਦਾਖਿਲ ਹੋਣ ਸਮੇਂ ਜ਼ਰੂਰੀ ਪੀ.ਸੀ.ਆਰ. ਟੈਸਟਿੰਗ ਰਿਪੋਰਟ ਵਾਲੀ ਸ਼ਰਤ ਨੂੰ ਫੌਰੀ ਤੌਰ ਤੇ ਮੁੜ ਤੋਂ ਵਿਚਾਰਨ ਕਿਉਂਕਿ ਇਸ ਨਾਲ ਸਮੁੱਚੇ ਆਸਟ੍ਰੇਲੀਆ ਵਿੱਚ ਹੀ ਟੈਸਟਿੰਗ ਲਈ ਲੰਬੀਆਂ ਲੰਬੀਆਂ ਲਾਈਨਾਂ ਦੇਖਣ ਨੂੰ ਮਿਲ ਰਹੀਆਂ ਹਨ ਅਤੇ ਟੈਸਟਾਂ ਵਿੱਚ ਦੇਰੀ ਅਤੇ ਗਲਤੀਆਂ ਵੀ ਹੋ ਰਹੀਆਂ ਹਨ।
ਕੁਈਨਜ਼ਲੈਂਡ ਦੇ ਪ੍ਰੀਮੀਅਰ ਨੇ ਇਸ ਵਾਸਤੇ ਆਸ਼ਾ ਜਤਾਈ ਹੈ ਅਤੇ ਕਿਹਾ ਹੈ ਕਿ ਉਹ ਆਉਣ ਵਾਲੀ 1 ਜਨਵਰੀ ਤੋਂ ਇਸ ਸ਼ਰਤ ਨੂੰ ਮੁੜ ਤੋਂ ਵਿਚਾਰਨ ਲਈ ਸਿਹਤ ਅਧਿਕਾਰੀਆਂ ਆਦਿ ਨਾਲ ਵਿਚਾਰ ਵਿਮਰਸ਼ ਕਰ ਰਹੇ ਹਨ।

Install Punjabi Akhbar App

Install
×