ਸਿਡਨੀ ਤੋਂ ਦਰਜਨਾਂ ਦੀ ਗਿਣਤੀ ਵਿੱਚ ਘਰੇਲੂ ਉਡਾਣਾਂ ਰੱਦ
ਜੈਟਸਟਾਰ ਅਤੇ ਕਾਂਟਾਜ਼ ਜਹਾਜ਼ਾਂ ਦੇ ਅਮਲਿਆਂ ਦਾ ਕਰੋਨਾ ਮਰੀਜ਼ਾਂ ਦੇ ਸੰਪਰਕ ਵਿੱਚ ਆਉਣ ਕਾਰਨ, ਪਾਇਲਟਾਂ ਅਤੇ ਹੋਰ ਅਮਲੇ ਵਿੱਚ ਕਰੋਨਾ ਦੇ ਟੈਸਟਿੰਗ ਹੋਣਾਂ ਲਾਜ਼ਮੀ ਹੋ ਗਿਆ ਹੈ। ਇਸ ਵਾਸਤੇ ਸਿਡਨੀ ਵਿਚਲੀਆਂ ਦਰਜਨਾਂ ਹੀ ਘਰੇਲੂ ਉਡਾਣਾਂ ਨੂੰ ਰੱਦ ਕਰਨਾ ਪਿਆ ਜਿਸ ਨਾਲ ਇਸ ਕ੍ਰਿਸਮਿਸ ਦੇ ਤਿਉਹਾਰ ਮੌਕੇ, ਲੋਕ ਮੁੜ ਤੋਂ ਘਰਾਂ ਵਿੱਚ ਹੀ ਦੱਬ ਕੇ ਰਹਿ ਗਏ ਅਤੇ ਆਪਣਿਆਂ ਨੂੰ ਮਿਲਣ ਅਤੇ ਉਨ੍ਹਾਂ ਨਾਲ ਤਿਉਹਾਰ ਮਨਾਉਣ ਦਾ ਚਾਅ ਉਨ੍ਹਾਂ ਦਾ ਮਨ ਵਿੱਚ ਹੀ ਰਹਿ ਗਿਆ।
ਇੱਧਰ ਕਰੋਨਾ ਵੀ ਰਾਜ ਵਿੱਚ ਸਭ ਹੱਦਾਂ ਬੱਨ੍ਹੇ ਟੱਪੀ ਜਾ ਰਿਹਾ ਹੈ ਅਤੇ ਨਿਤ ਪ੍ਰਤੀ ਦਿਨ ਪਿਛਲੇ ਰਿਕਾਰਡਾਂ ਨੂੰ ਤੋੜ ਕੇ ਨਵਾਂ ਆਂਕੜਾ ਸਥਾਪਿਤ ਕਰੀ ਜਾ ਰਿਹਾ ਹੈ।
ਬੀਤੇ 24 ਘੰਟਿਆਂ ਦੌਰਾਨ ਰਾਜ ਭਰ ਵਿੱਚ 6288 ਕਰੋਨਾ ਦੇ ਨਵੇਂ ਮਾਮਲੇ ਦਰਜ ਹੋਏ ਹਨ ਪਰੰਤੂ ਇਸ ਭਿਆਨਕ ਬਿਮਾਰੀ ਕਾਰਨ ਕੋਈ ਵੀ ਫੌਤ ਨਹੀਂ ਹੋਇਆ ਹੈ।
ਸਿਹਤ ਅਧਿਕਾਰੀਆਂ ਵੱਲੋਂ ਲੋਕਾਂ ਨੂੰ ਲਗਾਤਾਰ ਕਰੋਨਾ ਪ੍ਰਤੀ ਸਾਵਧਾਨ ਕੀਤਾ ਜਾ ਰਿਹਾ ਹੈ ਅਤੇ ਤਿਉਹਾਰ ਮਨਾਉਣ ਦੇ ਨਾਲ ਨਾਲ ਜ਼ਰੂਰੀ ਹਦਾਇਤਾਂ ਦਾ ਪਾਲਣ ਕਰਨ ਦੀ ਅਪੀਲ ਕੀਤੀ ਜਾ ਰਹੀ ਹੈ। ਇਕੱਠਾਂ ਆਦਿ ਵਿੱਚ ਜਾਉਣ ਤੋਂ ਪਹਿਲਾਂ ਆਪਣਾ ਰੈਪਿਡ ਐਂਟੀਜਨ ਟੈਸਟ ਕਰਵਾਉਣ ਦੀ ਤਾਕੀਦ ਕੀਤੀ ਜਾ ਰਹੀ ਹੈ ਅਤੇ ਬਜ਼ੁਰਗਾਂ ਆਦਿ ਨੂੰ ਇਕੱਠਾਂ ਤੋਂ ਦੂਰ ਰਹਿਣ ਅਤੇ ਵਰਾਂਡਿਆਂ ਆਦਿ ਵਿੱਚ ਬੈਠ ਕੇ ਕ੍ਰਿਸਮਿਸ ਮਨਾਉਣ ਲਈ ਵੀ ਕਿਹਾ ਜਾ ਰਿਹਾ ਹੈ।