ਨਿਊ ਸਾਊਥ ਵੇਲਜ਼ ਵਿੱਚ ਕ੍ਰਿਸਮਿਸ ਮੌਕੇ ਤੇ ਫੇਰ ਤੋਂ ਲੱਗੀਆਂ ਪਾਬੰਧੀਆਂ

ਰੈਪਿਡ ਐਂਟੀਜਨ ਟੈਸਟਾਂ ਬਾਰੇ ਵੀ ਡੋਮਿਨਿਕ ਪੈਰੋਟੈਟ ਨੇ ਕੀਤਾ ਵੱਡਾ ਐਲਾਨ

ਰਾਜ ਵਿੱਚ ਬੀਤੇ 24 ਘੰਟਿਆਂ ਦੌਰਾਨ ਕਰੋਨਾ ਦੇ ਨਵੇਂ 5612 ਮਾਮਲੇ ਅਤੇ 1 ਮੌਤ ਦਰਜ ਹੋਣ ਕਾਰਨ ਅਤੇ ਇਸ ਦੇ ਨਾਲ ਹੀ ਕ੍ਰਿਸਮਿਸ ਮੌਕੇ ਤੇ ਲੱਗਣ ਵਾਲੀ ਭੀੜ ਦੇ ਮੱਦੇਨਜ਼ਰ, ਰਾਜ ਸਰਕਾਰ ਨੇ ਅੱਜ ਤੋਂ ਜਨਵਰੀ 27, 2022 ਤੱਕ ਕੁੱਝ ਪਾਬੰਧੀਆਂ ਲਗਾ ਦਿੱਤੀਆਂ ਹਨ ਜਿਵੇਂ ਕਿ ਨਿਜੀ ਘਰਾਂ ਆਦਿ ਨੂੰ ਛੱਡ ਕੇ, ਬਾਕੀ ਦੇ ਸਭ ਅਦਾਰਿਆਂ ਆਦਿ ਦੇ ਅੰਦਰਵਾਰ ਵੀ ਮੂੰਹਾਂ ਉਪਰ ਮਾਸਕ ਬੰਨਣੇ ਲਾਜ਼ਮੀ ਕੀਤੇ ਗਏ ਹਨ। ਹੋਟਲਾਂ, ਰੈਸਟੌਰੈਂਟਾਂ ਅਤੇ ਹੋਰ ਪ੍ਰਹੁਣਚਾਰੀ ਅਦਾਰਿਆਂ ਆਦਿ ਅੰਦਰ ਥਾਂ ਦੇ ਹਿਸਾਬ ਨਾਲ ਇਕੱਠ ਨੂੰ ਇਜਾਜ਼ਤ ਹੋਵੇਗੀ ਅਤੇ ਕਿਉ ਆਰ ਕੋਡ ਵੀ ਲਾਗੂ ਰਹੇਗਾ।
ਰਾਜ ਵਿਚ ਇਸ ਸਮੇਂ 382 ਕਰੋਨਾ ਪੀੜਿਤ ਮਰੀਜ਼, ਹਸਪਤਾਲਾਂ ਵਿੱਚ ਭਰਤੀ ਹਨ ਜਿਨ੍ਹਾਂ ਵਿੱਚੋਂ ਕਿ 53 ਆਈ.ਸੀ.ਯੂ. ਵਿੱਚ ਹਨ।
ਪ੍ਰੀਮੀਅਰ ਡੋਮਿਨਿਕ ਪੈਰੋਟੈਟ ਨੇ ਰਾਜ ਦੇ ਨਿਵਾਸੀਆਂ ਲਈ ਰੈਪਿਡ ਐਂਟੀਜਨ ਟੈਸਟਾਂ ਬਾਰੇ ਐਲਾਨ ਕਰਦਿਆਂ ਕਿਹਾ ਕਿ ਉਕਤ ਟੈਸਟ ਦੀ ਸੇਵਾ ਹੁਣ ਲੋਕਾਂ ਨੂੰ ਘਰੋ-ਘਰੀਂ ਮਿਲੇਗੀ ਅਤੇ ਉਹ ਵੀ ਬਿਲਕੁਲ ਮੁਫ਼ਤ ਪ੍ਰਦਾਨ ਕੀਤੀ ਜਾਵੇਗੀ।

Install Punjabi Akhbar App

Install
×