ਕਰੋਨਾ ਦੀ ਚੌਥੀ ਲਹਿਰ, ਹਸਪਤਾਲਾਂ ਵਿੱਚ ਮਰੀਜ਼ਾਂ ਦੀ ਗਿਣਤੀ ਵਧੀ

ਦੇਸ਼ ਅੰਦਰ ਇਸ ਸਮੇਂ ਕਰੋਨਾ ਦੀ ਚੌਥੀ ਲਹਿਰ ਚੱਲ ਰਹੀ ਹੈ ਅਤੇ ਇਸ ਦੇ ਕਾਰਨ ਹਸਪਤਾਲਾਂ ਵਿਖੇ ਪੀੜਿਤ ਮਰੀਜ਼ਾਂ ਦੀ ਗਿਣਤੀ ਵਿੱਚ ਦਿਨ ਪ੍ਰਤੀ ਦਿਨ ਈਜ਼ਾਫ਼ਾ ਹੁੰਦਾ ਜਾ ਰਿਹਾ ਹੈ। ਅਤੇ ਇਹ ਖ਼ਬਰਾਂ ਦੇਸ਼ ਦੇ ਕਈ ਰਾਜਾਂ ਤੋਂ ਹੀ ਆ ਰਹੀਆਂ ਹਨ।
ਨਿਊ ਸਾਊਥ ਵੇਲਜ਼ ਵਿੱਚ ਬੀਤੇ ਦਿਨ ਅਧਿਕਾਰੀਆਂ ਵੱਲੋਂ ਜੋ ਆਂਕੜੇ ਪੇਸ਼ ਕੀਤੇ ਗਏ ਉਨ੍ਹਾਂ ਅਨੁਸਾਰ ਬੀਤੇ ਹਫ਼ਤੇ ਕਰੋਨਾ ਦੇ 19,800 ਮਰੀਜ਼ ਸਨ ਪਰੰਤੂ ਇਸ ਹਫ਼ਤੇ ਦੇ ਆਂਕੜੇ ਦਰਸਾਉਂਦੇ ਹਨ ਕਿ ਕਰੋਨਾ ਪੀੜਿਤ ਮਰੀਜ਼ਾਂ ਦੀ ਸੰਖਿਆ 27,869 ਹੋ ਗਈ ਹੈ।
ਇਸੇ ਕਾਰਨ ਹਸਪਤਾਲਾਂ ਵਿੱਚ ਵੀ ਮਰੀਜ਼ਾਂ ਦਾ ਦਾਖਲਾ ਵੱਧ ਰਿਹਾ ਹੈ ਅਤੇ ਉਪਰਲੇ ਕ੍ਰਮ ਅਨੁਸਾਰ ਹੀ ਇਹ ਗਿਣਤੀ ਵੀ 974 ਤੋਂ 1148 ਹੋ ਗਈ ਹੈ ਅਤੇ ਇਸ ਵਿੱਚ 18% ਦਾ ਵਾਧਾ ਹੋਇਆ ਹੈ।
ਇਸੇ ਸਮੇਂ ਦੌਰਾਨ ਰਾਜ ਭਰ ਵਿੱਚ ਕਰੋਨਾ ਕਾਰਨ, 39 ਮੌਤਾਂ ਵੀ ਹੋਈਆਂ ਹਨ ਜਦੋਂ ਕਿ 37 ਮਰੀਜ਼ ਆਈ.ਸੀ.ਯੂ. ਵਿੱਚ ਜ਼ੇਰੇ ਇਲਾਜ ਹਨ।

ਵਿਕਟੌਰੀਆ ਰਾਜ ਵਿੱਚ ਬੀਤੇ ਹਫ਼ਤੇ ਦੌਰਾਨ ਕਰੋਨਾ ਦੇ 20,398 ਨਵੇਂ ਮਾਮਲੇ ਦਰਜ ਹੋਏ ਹਨ ਅਤੇ ਇੱਥੇ ਵੀ ਹਸਪਤਾਲਾਂ ਵਿੱਚ ਕਰੋਨਾ ਮਰੀਜ਼ਾਂ ਦੀ ਸੰਖਿਆ ਇਸੇ ਸਮੇਂ ਦੌਰਾਨ 274 ਤੋਂ 352 ਹੋ ਗਈ ਹੈ ਅਤੇ ਇੱਥੇ ਵੀ 18% ਦਾ ਹੀ ਵਾਧਾ ਦਿਖਾਇਆ ਜਾ ਰਿਹਾ ਹੈ। ਰਾਜ ਭਰ ਵਿੱਚ 46 ਮੌਤਾਂ ਹੋਈਆਂ ਹਨ ਅਤੇ 8 ਮਰੀਜ਼ ਆਈ.ਸੀ.ਯੂ. ਵਿੱਚ ਵੀ ਦਾਖਲ ਹਨ।