ਨਿਊ ਸਾਊਥ ਵੇਲਜ਼ ਵਿੱਚ ਓਮੀਕਰੋਨ ਦੇ ਨਵੇਂ 9 ਮਾਮਲੇ ਦਰਜ, ਕੁੱਲ 64 ਮਾਮਲੇ

ਸਿਹਤ ਅਧਿਕਾਰੀਆਂ ਵੱਲੋਂ ਜਾਰੀ ਕੀਤੇ ਗਏ ਆਂਕੜਿਆਂ ਮੁਤਾਬਿਕ, ਨਿਊ ਸਾਊਥ ਵੇਲਜ਼ ਰਾਜ ਵਿੱਚ ਬੀਤੇ 24 ਘੰਟਿਆਂ ਦੌਰਾਨ ਕਰੋਨਾ ਦੇ ਨਵੇਂ 536 ਮਾਮਲੇ ਪਾਏ ਗਏ ਹਨ। ਓਮੀਕਰੋਨ ਦੇ ਨਵੇਂ 9 ਮਾਮਲੇ ਦਰਜ ਹੋਣ ਕਾਰਨ ਰਾਜ ਵਿੱਚ ਇਸ ਵੇਰੀਐਂਟ ਨਾਲ ਸਥਾਪਿਤ ਮਰੀਜ਼ਾਂ ਦੀ ਕੁੱਲ ਸੰਖਿਆ 64 ਹੋ ਚੁਕੀ ਹੈ ਅਤੇ ਮਾਮਲੇ ਹੋਰ ਵਧਣ ਦੀਆਂ ਸ਼ੰਕਾਵਾਂ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ।
ਇਸੇ ਸਮੇਂ ਦੌਰਾਨ ਰਾਜ ਭਰ ਵਿੱਚ 74997 ਕਰੋਨੇ ਦੇ ਟੈਸਟ ਵੀ ਕੀਤੇ ਗਏ ਹਨ ਅਤੇ ਗ਼ਨੀਮਤ ਹੈ ਕਿ ਮੌਤਾਂ ਦਾ ਕੋਈ ਵੀ ਆਂਕੜਾ ਦਰਜ ਨਹੀਂ ਹੋਇਆ ਹੈ।
ਰਾਜ ਵਿੱਚ ਵੈਕਸੀਨੇਸ਼ਨ ਦੀ ਆਂਕੜੇ ਦਰਸਾਉਂਦੇ ਹਨ ਕਿ 16 ਸਾਲ ਅਤੇ ਵੱਧ ਉਮਰ ਵਰਗ ਦੇ ਲੋਕਾਂ ਵਿੱਚ 93.1% ਲੋਕਾਂ ਦੀ ਪੂਰਨ ਵੈਕਸੀਨੇਸ਼ਨ ਅਤੇ 94.8% ਲੋਕਾਂ ਨੂੰ ਵੈਕਸੀਨੇਸ਼ਨ ਦੀ ਇੱਕ ਡੋਜ਼ ਦਿੱਤੀ ਜਾ ਚੁਕੀ ਹੈ।
171 ਕਰੋਨਾ ਪੀੜਿਤ ਲੋਕ ਹਸਪਤਾਲਾਂ ਵਿੱਚ ਭਰਤੀ ਹਨ ਜਿਨ੍ਹਾਂ ਵਿੱਚੋਂ ਕਿ 24 ਆਈ.ਸੀ.ਯੂ. ਵਿੱਚ ਹਨ।
12 ਤੋਂ 15 ਸਾਲ ਉਮਰ ਵਰਗ ਦੇ ਕਿਸ਼ੌਰਾਂ ਵਿੱਚ ਵੈਕਸੀਨੇਸ਼ਨ ਦੀ ਦਰ 81.4% (ਇੱਕ ਡੋਜ਼) ਅਤੇ ਪੂਰਨ ਵੈਕਸੀਨੇਸ਼ਨ ਦੀ ਦਰ 77.7% ਹੋ ਚੁਕੀ ਹੈ।