-ਨਿਊ ਸਾਊਥ ਵੇਲਜ਼- ਕਰੋਨਾ ਦੇ ਨਵੇਂ 11,671 ਮਾਮਲੇ, 19 ਮੌਤਾਂ ਦਰਜ

ਸਿਹਤ ਅਧਿਕਾਰੀਆਂ ਵੱਲੋਂ ਜਾਰੀ ਕੀਤੇ ਗਏ ਅੱਜ ਦੇ ਆਂਕੜੇ ਦਰਸਾਉਂਦ ਹਨ ਕਿ ਨਿਊ ਸਾਊਥ ਵੇਲਜ਼ ਰਾਜ ਵਿੱਚ ਬੀਤੇ 24 ਘੰਟਿਆਂ ਦੌਰਾਨ ਕਰੋਨਾ ਦੇ ਨਵੇਂ 11,671 ਮਾਮਲੇ ਦਰਜ ਕੀਤੇ ਗਏ ਹਨ ਜਦੋਂ ਕਿ ਇਸ ਨਾਲ ਹੋਣ ਵਾਲੀਆਂ 19 ਮੌਤਾਂ ਦੀ ਪੁਸ਼ਟੀ ਵੀ ਅਧਿਕਾਰੀਆਂ ਵੱਲੋਂ ਕੀਤੀ ਗਈ ਹੈ।
ਰਾਜ ਦੇ ਹਸਪਤਾਲਾਂ ਵਿੱਚ ਇਸੇ ਸਮੇਂ ਦੌਰਾਨ 1481 (ਬੀਤੇ ਕੱਲ੍ਹ ਇਹ ਸੰਖਿਆ 1499 ਸੀ) ਕਰੋਨਾ ਦੇ ਮਰੀਜ਼ ਦਾਖਲ ਹਨ ਜਦੋਂ ਕਿ ਇਨ੍ਹਾਂ ਵਿੱਚੋਂ 54 ਆਈ.ਸੀ.ਯੂ. ਵਿੱਚ ਹਨ।

Install Punjabi Akhbar App

Install
×