
ਵਿੱਤ ਅਤੇ ਛੋਟੇ ਉਦਯੋਗਾਂ ਦੇ ਮੰਤਰੀ ਸ੍ਰੀ ਡੇਮੀਅਨ ਟਿਊਡਹੋਪ ਅਨੁਸਾਰ, ਨਿਊ ਸਾਊਥ ਵੇਲਜ਼ ਰਾਜ ਸਰਕਾਰ ਨੇ ਰਿਟੇਲ ਅਤੇ ਹੋਰ ਕਮਰਸ਼ਿਅਲ ਲੀਜ਼ਾਂ (ਕੋਵਿਡ-19) ਰੈਗੁਲੇਸ਼ਨ ਜੋ ਕਿ ਇਸੇ ਮਹੀਨੇ ਵਿਚ ਖ਼ਤਮ ਹੋਣ ਜਾ ਰਹੀ ਸੀ, ਨੂੰ 31 ਦਿਸੰਬਰ ਤੱਕ ਵਧਾ ਦਿੱਤਾ ਹੈ। ਇਸ ਨਾਲ ਅਜਿਹੇ ਛੋਟੇ ਕੰਮ-ਧੰਦਿਆਂ ਵਾਲਿਆਂ ਨੂੰ ਹੋਰ ਰਾਹਤ ਮਿਲੇਗੀ ਜਿਨ੍ਹਾਂ ਦਾ ਕੋਵਿਡ-19 ਕਾਰਨ ਲਗਾਈਆਂ ਗਈਆਂ ਪਾਬੰਧੀਆਂ ਕਾਰਨ ਨੁਕਸਾਨ ਹੋਇਆ ਹੈ। ਸ੍ਰੀ ਟਿਉਡਹੋਪ ਨੇ ਕਿ ਜਗ ਜਾਹਿਰ ਹੈ ਕਿ ਛੋਟੇ ਕੰਮ-ਧੰਦਿਆਂ ਦੀ ਕਾਰਗੁਜ਼ਾਰੀ ਸਿਰੇ ਤੋਂ ਹੀ ਰੁਕ ਜਾਣ ਕਾਰਨ ਉਨ੍ਹਾਂ ਨੂੰ ਬੀਤੇ ਤਕਰੀਬਨ 7 ਮਹੀਨਿਆਂ ਵਿੱਚ ਹੋਰ ਪ੍ਰੇਸ਼ਾਨੀਆਂ ਦੇ ਨਾਲ ਨਾਲ ਭਾਰੀ ਵਿਤੀ ਸੰਕਟ ਵੀ ਪਿਆ ਹੈ ਅਤੇ ਇਸ ਨਾਲ ਉਨ੍ਹਾਂ ਨੂੰ ਥੋੜ੍ਹੀ ਹੋਰ ਰਾਹਤ ਮਹਿਸੂਸ ਹੋਵੇਗੀ। ਇਸ ਅਧੀਨ ਲਾਭਕਾਰੀਆਂ ਨੂੰ ਹਦਾਇਤਾਂ ਹਨ ਕਿ ਉਹ ਆਪਣੀ ਅਰਜ਼ੀ ਨੂੰ ਦੋਬਾਰਾ ਤੋਂ ਰਿਨਿਊ ਕਰ ਲੈਣ ਅਤੇ ਇਹ ਕਿਰਾਏ ਆਦਿ ਵਿੱਚ ਛੋਟ ਲੈਣ ਵਾਸਤੇ ਸਹਾਈ ਹੋਵੇਗਾ। ਕਿਰਾਇਆ ਲੈਣ ਵਾਲੇ ਮਾਲਕਾਂ ਲਈ ਹਦਾਇਤਾਂ ਹਨ ਕਿ ਅਰਜ਼ੀ ਧਾਰਕਾਂ ਵੱਲੋਂ ਦਿੱਤੀ ਗਈ ਅਰਜ਼ੀ ਦੀ ਤਾਰੀਖ ਤੋਂ 14 ਦਿਨਾਂ ਦੇ ਅੰਦਰ ਅੰਦਰ ਆਪਸ ਵਿੱਚ ਗੱਲਬਾਤ ਸਾਂਝੀ ਕਰਕੇ ਕਿਰਾਇਆ ਮਿੱਥ ਲੈਣ ਅਤੇ ਜਾਂ ਫੇਰ ਅਗਲੀ ਤਾਰੀਖ ਦਾ ਐਲਾਨ ਕਰ ਦੇਣ। ਮਾਲਕਾਂ ਨੂੰ ਵੀ ਆਪਣੇ ਟੈਕਸਾਂ ਆਦਿ ਵਿੱਚ 25% ਤੱਕ ਦਾ ਹੱਕਦਾਰ ਬਣਾਇਆ ਗਿਆ ਹੈ। ਜ਼ਿਆਦਾ ਜਾਣਕਾਰੀ ਲਈ service.nsw.gov.au/campaign/covid-19-help-small-businesses/commercial-lease-support ਉਪਰ ਵਿਜ਼ਿਟ ਕਰੋ ਅਤੇ ਕਿਸੇ ਕਿਸਮ ਦੇ ਕਲੇਮ ਵਾਸਤੇ nsw.gov.au/covid-19-recovery-plan ਉਪਰ ਵਿਜ਼ਿਟ ਕੀਤਾ ਜਾ ਸਕਦਾ ਹੈ।