ਪ੍ਰੀਮੀਅਰ ਡੋਮਿਨਿਕ ਪੈਰੋਟੈਟ ਇੱਕ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਹੈ ਕਿ ਰਾਜ ਅੰਦਰ ਮਹਿਲਾਵਾਂ ਦੀ ਹਰ ਤਰਫੋਂ ਭਲਾਈ ਵਾਸਤੇ ਨਵੀਆਂ ਸਕੀਮਾਂ ਦਾ ਆਗਾਜ਼ ਕੀਤਾ ਗਿਆ ਹੈ ਜਿਸ ਵਿੱਚ ਕਿ ਮਹਿਲਾਵਾਂ ਅਤੇ ਬੱਚੀਆਂ ਦਾ ਵਿਕਾਸ ਹਰ ਖੇਤਰ -ਜਿਵੇਂ ਕਿ ਆਰਥਿਕ, ਸਮਾਜਿਕ, ਸਿਹਤ ਪੱਖੋਂ, ਦਿਮਾਗੀ ਸੰਤੁਲਨ ਆਦਿ, ਵਿੱਚ ਕੀਤਾ ਜਾਵੇਗਾ।
ਸਰਕਾਰ ਦੀ ਇਸ ਸਕੀਮ ਦੇ ਮੱਖ ਤਿੰਨ ਸਤੰਭ ਹਨ: ਆਰਥਿਕ ਅਤੇ ਆਧੂਨਿਕ ਮੋਕਿਆਂ ਨਾਲ ਸਹਿਯੋਗ; ਸਿਹਤ ਸਹੂਲਤਾਂ ਆਦਿ; ਮਹਿਲਾਵਾਂ ਦੀ ਭਾਗੀਦਾਰੀ ਅਤੇ ਸਹਿਯੋਗ ਨੂੰ ਬੜਾਵਾ।
ਉਨ੍ਹਾਂ ਇਹ ਵੀ ਕਿਹਾ ਇਸ ਤਹਿਤ ਰਾਜ ਸਰਕਾਰ ਵੱਲੋਂ 2000 ਤੋਂ ਵੀ ਜ਼ਿਆਦਾ ਅਜਿਹੀਆਂ ਮਹਿਲਾਵਾਂ ਆਦਿ ਦਾ ਸਹਿਯੋਗ ਲਿਆ ਜਾ ਰਿਹਾ ਹੈ ਜਿਨ੍ਹਾਂ ਦਾ ਕਿ ਤਕਰੀਬਨ ਹਰ ਖੇਤਰ ਵਿੱਚ ਹੀ ਯੋਗਦਾਨ ਅਤੇ ਵੱਡਾ ਤਜੁਰਬਾ ਰਿਹਾ ਹੈ ਅਤੇ ਜੋ ਸਮਾਜਿਕ ਅਤੇ ਆਰਥਿਕ ਤੌਰ ਤੇ ਮਹਿਲਾਵਾਂ ਦੇ ਬਹੁਤ ਨਜ਼ਦੀਕ ਹੋ ਕੇ ਕੰਮ ਕਰਦੀਆਂ ਹਨ।
ਰਾਜ ਦੇ ਮਹਿਲਾਵਾਂ ਸਬੰਧੀ ਵਿਭਾਗਾਂ ਦੇ ਮੰਤਰੀ ਬਰੋਨੀ ਟੇਲਰ ਨੇ ਸਰਕਾਰ ਦੀ ਇਸ ਨੀਤੀ ਦਾ ਸਵਾਗਤ ਕਰਦਿਆਂ ਕਿਹਾ ਹੈ ਕਿ ਸਰਕਾਰ ਬੀਤੇ 4 ਸਾਲਾਂ ਤੋਂ ਇਸ ਖੇਤਰ ਵਿੱਚ ਕੰਮ ਕਰ ਰਹੀ ਹੈ ਅਤੇ ਇਸ ਨਾਲ ਰਾਜ ਦੀਆਂ ਬਹੁਤ ਸਾਰੀਆਂ ਮਹਿਲਾਵਾਂ ਨੂੰ ਸਿੱਧੇ ਤੌਰ ਤੇ ਫਾਇਦਾ ਹੋਇਆ ਹੈ। ਅਤੇ ਨਵੀਂ ਨੀਤੀ ਮਹਿਲਾਵਾਂ ਪ੍ਰਤੀ ਹੋਰ ਵੀ ਸੁਹਿਰਦ ਅਤੇ ਉਸਾਰੂ ਹੋਣ ਜਾ ਰਹੀ ਹੈ ਜਿਸ ਨਾਲ ਕਿ ਹੋਰ ਵੀ ਮਹਿਲਾਵਾਂ ਨੂੰ ਫਾਇਦਾ ਹੋਵੇਗਾ।
ਉਨ੍ਹਾਂ ਕਿਹਾ ਕਿ ਇਸ ਨੀਤੀ ਦੇ ਤਹਿਤ ਸਰਕਾਰ ਨੇ ਸਾਲ 2022-23 ਵਾਸਤੇ 16.5 ਬਿਲੀਅਨ ਦਾ ਬਜਟ ਰੱਖਿਆ ਹੈ।
ਜ਼ਿਆਦਾ ਜਾਣਕਾਰੀ ਅਤੇ ਲਾਭ ਆਦਿ ਪ੍ਰਾਪਤ ਕਰਨ ਵਾਸਤੇ ਸਰਕਾਰ ਦੀ ਇਸ ਵੈਬਸਾਈਟ ਉਪਰ ਵਿਜ਼ਿਟ ਕੀਤਾ ਜਾ ਸਕਦਾ ਹੈ।
ਅਤੇ ਪੂਰੇ ਪਲਾਨ ਦੀ ਜਾਣਕਾਰੀ ਲਈ ਸਰਕਾਰ ਦੀ ਇਸ ਵੈਬਸਾਈਟ ਉਪਰ ਵਿਜ਼ਿਟ ਕੀਤਾ ਜਾ ਸਕਦਾ ਹੈ।