ਸਥਾਨਕ ਰਹੋ ਅਤੇ ਸਥਾਨਕ ਖਰੀਦੋ -ਜੋਹਨ ਬੇਰੀਲੈਰੋ

ਨਿਊ ਸਾਊਥ ਵੇਲਜ਼ ਦੇ ਵਧੀਕ ਪ੍ਰੀਮੀਅਰ ਜੋਹਨ ਬੇਰੀਲੈਰੋ ਨੇ ਜਾਣਕਰੀ ਦਿੰਦਿਆਂ ਦੱਸਿਆ ਹੈ ਕਿ ਸਰਕਾਰ ਵੱਲੋਂ ਚਲਾਏ ਗਏ ‘ਬਾਇ ਰਿਜਨਲ’ ਵੈਬਪੇਜ (ਸਥਾਨਕ ਖ੍ਰੀਦੋ) ਰਾਹੀਂ ਬਹੁਤ ਵਧੀਆ ਹੁੰਗਾਰਾ ਮਿਲ ਰਿਹਾ ਹੈ ਅਤੇ ਲੋਕ ਇਸ ਵੈਬਪੇਜ ਰਾਹੀਂ ਹਰ ਤਰ੍ਹਾਂ ਦੀਆਂ ਵਸਤੂਆਂ -ਖਾਣ ਪੀਣ ਦੀਆਂ, ਗਿਫਟ ਆਇਟਮਾਂ, ਵ੍ਹਾਈਨ ਅਤੇ ਸਪਿਰਿਟ ਆਦਿ, ਖਰੀਦ ਰਹੇ ਹਨ। ਉਨ੍ਹਾਂ ਕਿਹਾ ਕਿ ਹੁਣ ਪੂਰਾ ਇੱਕ ਸਾਲ ਹੋਣ ਤੇ ਆਇਆ ਹੈ ਜਦੋਂ ਕਿ ਸਥਾਨਕ ਕੰਮ-ਧੰਦਿਆਂ ਨੂੰ ਫਾਇਦਾ ਪਹੁੰਚਾਉਣ ਵਾਸਤੇ, ਉਕਤ ਪੇਜ ਲਾਂਚ ਕੀਤਾ ਗਿਆ ਸੀ ਅਤੇ ਖ਼ੁਸ਼ੀ ਇਸ ਗੱਲ ਦੀ ਹੈ ਕਿ -ਸੌਕਾ, ਬੁਸ਼ਫਾਇਰ, ਅਤੇ ਫੇਰ ਕੋਵਿਡ-19 ਵਰਗੀ ਨਾਮੁਰਾਦ ਬਿਮਾਰੀ ਦੇ ਬਾਵਜੂਦ ਵੀ 85% ਅਜਿਹੇ ਲੋਕਾਂ ਨੇ ਇਸ ਪੇਜ ਉਪਰ ਆਪਣੀ ਰਜ਼ਾਮੰਦੀ ਦਿਖਾਈ ਅਤੇ ਇਸ ਉਪਰ ਆਪਣੇ ਆਪਨੂੰ ਨਮਾਂਕਣ ਕੀਤਾ। ਉਨ੍ਹਾਂ ਇਹ ਵੀ ਦੱਸਿਆ ਕਿ ਬਰੋਕਨ ਹਿਲ ਤੋਂ ਬੇਗਾ ਅਤੇ ਬਾਥਰਸਟ ਤੋਂ ਬਾਇਰਨ ਬੇਅ ਤੱਕ -ਤਕਰੀਬਨ ਹਰ ਤਰ੍ਹਾਂ ਦੀਆਂ ਵਸਤੂਆਂ ਦੀ ਖਰੀਦ ਲਈ ਉਕਤ ਪੇਜ 501 ਅਜਿਹੇ ਬਿਜਨਸਾਂ ਨੂੰ ਸਹਾਰਾ ਦੇ ਰਿਹਾ ਹੈ। ਬੀਤੇ ਸਾਲ ਜਦੋਂ ਅਕਤੂਬਰ ਵਿੱਚ ਇਹ ਵੈਬਪੇਜ ਲਾਂਚ ਕੀਤਾ ਗਿਆ ਸੀ ਤਾਂ ਹੁਣ ਤੱਕ ਇਸਨੂੰ 500,00 ਲੋਕ ਵਿਜ਼ਿਟ ਕਰ ਚੁਕੇ ਹਨ ਅਤੇ ਹੁਣ ਇਸ ਉਪਰ ਦੁਕਾਨਾਂ ਦੇ ਨਾਲ ਨਾਲ ਆਇਟਮਾਂ ਦੇ ਨਾਮ ਨਾਲ ਵੀ ਸਰਚ ਕੀਤੀ ਜਾ ਸਕਦੀ ਹੈ। ਹਾਲੇ ਵੀ ਲੋਕ ਇਸ ਪੇਜ ਵਾਲੇ ਲਿੰਕ (https://www.nsw.gov.au/regional-nsw/buy-regional/buy-regional-information-for-businesses ) ਉਪਰ ਜਾ ਕਾ ਨਾਮਾਂਕਣ ਕਰ ਸਕਦੇ ਹਨ ਅਤੇ (buy regional) ਉਪਰ ਸਾਮਾਨ ਖਰੀਦਣ ਵਾਸਤੇ ਇਸ ਲਿੰਕ www.nsw.gov.au/buyregional ਉਪਰ ਵਿਜ਼ਿਟ ਕੀਤਾ ਜਾ ਸਕਦਾ ਹੈ।

Install Punjabi Akhbar App

Install
×