ਨਿਊ ਸਾਊਥ ਵੇਲਜ਼ ਦਾ ਨਵਾਂ ਬਜਟ ਲੋਕਾਂ ਦੀ ਜੇਬ ਲਈ ਉਤਰੇਗਾ ਖਰਾ, ਹੋਵੇਗੀ ਜ਼ਿਆਦਾ ਬਚਤ -ਪ੍ਰੀਮੀਅਰ

ਰਾਜ ਦੇ ਪ੍ਰੀਮੀਆਰ ਗਲੈਡੀਜ਼ ਬਰਜਿਕਲੀਅਨ ਨੇ ਨਿਊ ਸਾਊਥ ਵੇਲਜ਼ ਰਾਜ ਸਰਕਾਰ ਵੱਲੋਂ ਪੇਸ਼ 2021-22 ਦੇ ਬਜਟ ਬਾਰੇ ਬੋਲਦਿਆਂ ਕਿਹਾ ਕਿ ਉਕਤ ਬਜਟ ਆਮ ਲੋਕਾਂ ਦੀ ਜੇਬ ਉਪਰ ਬੋਝ ਘਟਾਉਣ ਲਈ ਬਣਾਇਆ ਗਿਆ ਹੈ ਅਤੇ ਇਸ ਨਾਲ ਰੋਜ਼-ਮੱਰ੍ਹਾ ਅਤੇ ਜ਼ਿੰਦਗੀ ਲਈ ਜ਼ਰੂਰੀ ਵਸਤੂਆਂ ਉਪਰ ਖਰਚੇ ਘਟਾਉਣ ਵਾਸਤੇ ਹਰ ਤਰ੍ਹਾਂ ਦੇ ਉਦਮ ਜਾਰੀ ਰੱਖੇ ਗਏ ਹਨ।
ਰਾਜ ਸਰਕਾਰਾਂ ਦੇ ਉਪਰੋਕਤ ਸੇਵਾਵਾਂ ਨਾਲ ਸਬੰਧਤ ਵਿਭਾਗਾਂ ਵਿੱਚ ਹੋਰ ਵੀ ਸਟਾਫ ਦੀ ਭਰਤੀ ਕੀਤੀ ਜਾਵੇਗੀ ਅਤੇ ਇਸ ਨਾਲ ਹਰ ਰੋਜ਼ 500 ਗ੍ਰਾਹਕਾਂ ਨੂੰ ਉਕਤ ਸੇਵਾਵਾਂ ਤੋਂ ਲਾਭ ਪਹੁੰਚੇਗਾ।
ਅਜਿਹੀਆਂ ਸੇਵਾਵਾ ਨਾਲ ਗ੍ਰਾਹਕ ਹਰ ਤਰ੍ਹਾਂ ਦੀ ਸਰਕਾਰੀ ਛੋਟਾਂ ਆਦਿ ਤੋਂ ਜਾਣੂ ਹੋ ਸਕਣਗੇ ਅਤੇ ਇਸ ਵਾਸਤੇ ਆਹਮੋ ਸਾਹਮਣੇ ਬੈਠ ਕੇ ਵੀ ਹਰ ਤਰ੍ਹਾਂ ਦਾ ਸਲਾਹ ਮਸ਼ਵਰਾ ਕੀਤਾ ਜਾ ਸਕਦਾ ਹੈ ਅਤੇ ਇਹ ਕਾਰਜ 1 ਜੁਲਾਈ 2021 ਤੋਂ ਸ਼ੁਰੂ ਕਰ ਦਿੱਤਾ ਜਾਵੇਗਾ।
ਖ਼ਜ਼ਾਨਾ ਮੰਤਰੀ ਡੋਮੀਨਿਕ ਪੈਰੋਟੇਟ ਨੇ ਵੀ ਉਕਤ ਬਜਟ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਬਜਟ ਆਮ ਜਨਤਾ ਵਿੱਚ ਹੋਰ ਵੀ ਪੈਸੇ ਦੀ ਬਚਤ ਕਰਾਵੇਗਾ ਅਤੇ ਜਨਤਕ ਤੌਰ ਤੇ ਇਸ ਦਾ ਸਿੱਧਾ ਲਾਭ ਜਨਤਾ ਨੂੰ ਹੀ ਮਿਲੇਗਾ।
ਗ੍ਰਾਹਕ ਸੇਵਾਵਾਂ ਅਤੇ ਡਿਜੀਟਲ ਸੇਵਾਵਾਂ ਵਾਲੇ ਵਿਭਾਗਾਂ ਦੇ ਮੰਤਰੀ ਵਿਕਟਰ ਡੋਮੀਨੈਲੋ ਨੇ ਕਿਹਾ ਕਿ ਸਰਕਾਰ ਦੇ ਉਕਤ ਬਜਟ ਅਧੀਨ ਦਿੱਤੀਆਂ ਗਈਆਂ ਸੇਵਾਵਾਂ ਲਈ ਵਿਭਾਗ ਹਰ ਤਰਫੋਂ ਤਿਆਰ ਹੈ ਅਤੇ ਇਸ ਵਿੱਚ ਕੋਈ ਵੀ ਕਸਰ ਬਾਕੀ ਨਹੀਂ ਛੱਡੀ ਜਾਵੇਗੀ।
ਜ਼ਿਆਦਾ ਜਾਣਕਾਰੀ ਲਈ ਸਰਕਾਰ ਦੀ ਵੈਬਸਾਈਟ www.service.nsw.gov.au ਉਪਰ ਵਿਜ਼ਿਟ ਕੀਤਾ ਜਾ ਸਕਦਾ ਹੈ।

Install Punjabi Akhbar App

Install
×