ਨਵੇਂ ਸਾਲ ਦੇ ਮੌਕੇ ਤੇ ਵਿਕਟੋਰੀਆ ਨੇ ਨਿਊ ਸਾਊਥ ਵੇਲਜ਼ ਦੀਆਂ ਸੀਮਾਵਾਂ ਕੀਤੀਆਂ ਬੰਦ

(ਦ ਏਜ ਮੁਤਾਬਿਕ) ਸਿਹਤ ਮੰਤਰੀ ਸ੍ਰੀ ਮਾਰਟਿਨ ਫੌਲੇ ਨੇ ਜਾਣਕਾਰੀ ਦਿੰਦਿਆਂ ਇਹ ਵੀ ਦੱਸਿਆ ਹੈ ਕਿ ਰਾਜ ਦੀਆਂ ਸੀਮਾਵਾਂ ਖਾਸ ਕਰਕੇ ਨਿਊ ਸਾਊਥ ਵੇਲਜ਼ ਦੇ ਰੈਡ ਜੌਨ ਦੇ ਇਲਾਕਿਆਂ ਜਿਨ੍ਹਾਂ ਵਿੱਚ ਕਿ ਸਿਡਨੀ, ਸੈਂਟਰਲ ਕੋਸਟ ਆਦਿ ਸ਼ਾਮਿਲ ਹਨ, ਲਈ ਪੂਰੀ ਤਰ੍ਹਾਂ ਬੰਦ ਕਰ ਦਿੱਤੀਆਂ ਗਈਆਂ ਹਨ ਅਤੇ ਇਸ ਹਫ਼ਤੇ, ਨਵੇਂ ਸਾਲ ਦੀ ਆਮਦ ਉਪਰ ਇਹ ਪੱਕੇ ਬੰਦ ਹਨ ਅਤੇ ਉਹ ਲਗਾਤਾਰ ਨਿਊ ਸਾਊਥ ਵੇਲਜ਼ ਦੇ ਕਰੋਨਾ ਆਂਕੜਿਆਂ ਦਾ ਮੁਲਾਂਕਣ ਵੀ ਕਰ ਰਹੇ ਹਨ ਅਤੇ ਜਿਵੇਂ ਜਿਵੇਂ ਇੱਥੇ ਕਰੋਨਾ ਦੀ ਗਿਣਤੀ ਵਿੱਚ ਕਾਬੂ ਪਾਇਆ ਜਾਂਦਾ ਹੈ ਤਾਂ ਬਾਰਡਰ ਮੁੜ ਤੋਂ ਖੋਲ੍ਹੇ ਜਾ ਸਕਦੇ ਹਨ ਅਤੇ ਜਾਂ ਫੇਰ ਇਸ ਤੋਂ ਉਲਟ ਵੀ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਇਹ ਫੈਸਲਾ ਇਸ ਮੌਕੇ ਤੇ ਲਿਆ ਗਿਆ ਹੈ ਜਦੋਂ ਕਿ ਨਿਊ ਸਾਊਥ ਵੇਲਜ਼ ਅੰਦਰ ਉਕਤ ਖੇਤਰਾਂ ਨਾਲ ਜੁੜੇ ਕਰੋਨਾ ਮਾਮਲਿਆਂ ਦੀ ਗਿਣਤੀ ਸੈਂਕੜਾ ਪਰ ਕਰ ਗਈ ਹੈ ਅਤੇ ਜਨਤਕ ਸਿਹਤ ਵਾਸਤੇ ਇਹ ਜ਼ਰੂਰੀ ਹੈ ਕਿ ਅਹਿਤਿਆਦਨ ਜ਼ਰੂਰੀ ਕਦਮ ਚੁੱਕ ਲਏ ਜਾਣ। ਨਿਊ ਸਾਊਥ ਵੇਲਜ਼ ਦੇ ਬਾਕੀ ਖੇਤਰਾਂ ਦੇ ਨਿਵਾਸੀਆਂ ਵਾਸਤੇ ਅਜਿਹੀਆਂ ਕੋਈ ਪਾਬੰਧੀਆਂ ਨਹੀਂ ਹਨ ਅਤੇ ਉਹ ਵਿਕਟੋਰੀਆ ਅੰਦਰ ਨਿਰਵਿਘਨ ਆ ਜਾ ਅਤੇ ਜਾਂ ਫੇਰ ਘੁੰਮ ਫਿਰ ਸਕਦੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਰਾਜ ਦੀਆਂ ਘੱਟੋ ਘੱਟ 30 ਕਰੋਸਿੰਗਾਂ ਉਪਰ ਚੈਕ ਪੁਆਇੰਟਾਂ ਤਹਿਤ ਚੈਕਿੰਗ ਕੀਤੀ ਜਾ ਰਹੀ ਹੈ ਅਤੇ ਇਸ ਵਿੱਚ ਏਅਰਪੋਰਟ ਵੀ ਸ਼ਾਮਿਲ ਹੈ।

Install Punjabi Akhbar App

Install
×