ਜੈਵ-ਵਿਭਿੰਨਤਾ ਸਾਂਭ-ਸੰਭਾਲ ਟਰੱਸਟ ਹੋਇਆ ਨਵੇਂ ਦੌਰ ਵਿੱਚ ਦਾਖਲ

ਵਾਤਾਵਰਣ ਮੰਤਰੀ ਸ੍ਰੀ ਮੈਟ ਕੀਨ ਦੇ ਦੱਸਣ ਅਨੁਸਾਰ, ਨਿਊ ਸਾਊਥ ਵੇਲਜ਼ ਦੇ ਜੈਵ-ਵਿਭਿੰਨਤਾ ਸਾਂਭ-ਸੰਭਾਲ ਟਰੱਸਟ (BIODIVERSITY CONSERVATION TRUST BOARD ENTERS NEW ERA) ਵਿੱਚ ਤਿੰਨ ਮੈਂਬਰ ਦਾਖਲ ਹੋਣ ਕਾਰਨ ਬੀ.ਸੀ.ਟੀ. ਦੇ ਨਵੇਂ ਦੌਰ ਦਾ ਆਗ਼ਾਜ਼ ਹੋਇਆ ਮੰਨਿਆ ਜਾ ਰਿਹਾ ਹੈ ਕਿਉਂਕਿ ਸਰਕਾਰ ਨੂੰੰ ਉਮੀਦ ਹੈ ਕਿ ਇਹ ਤਿੰਨੋ ਨਵੇਂ ਮੈਂਬਰ, ਟਰੱਸਟ ਦੀਆਂ ਕਾਰਗੁਜ਼ਾਰੀਆਂ ਅੰਦਰ ਹੋਰ ਵੀ ਵਧੀਆ ਅਤੇ ਸਕਾਰਾਤਮਕ ਭੂਮਿਕਾਵਾਂ ਨਿਭਾਉਣਗੇ ਅਤੇ ਟਰੱਸਟ ਨੂੰ ਬੁਲੰਦੀ ਦੀਆਂ ਨਵੀਆਂ ਉਚਾਈਆਂ ਉਪਰ ਪਹੁੰਚਾਉਣਗੇ। ਉਨ੍ਹਾਂ ਇਹ ਵੀ ਕਿਹਾ ਕਿ ਬੀਤੇ ਤਿੰਨ ਸਾਲਾਂ ਅੰਦਰ 230 ਨਿਜੀ ਸੰਪਤੀਆਂ ਦੇ ਮਾਲਿਕ ਲੋਕ ਵੀ ਇਸ ਟਰੱਸਟ ਵਿੱਚ ਸ਼ਾਮਿਲ ਹੋਏ ਹਨ ਅਤੇ ਇਸ ਨਾਲ ਟਰੱਸਟ ਅਧੀਨ ਆਉਂਦੇ ਖੇਤਰ ਦਾ ਕੁੱਝ ਘੇਰਾ ਹੁਣ 59,300 ਹੈਕਟੇਅਰ ਤੱਕ ਪਹੁੰਚ ਚੁਕਿਆ ਹੈ। ਨਵ-ਨਿਯੁਕਤ ਤਿੰਨ ਮੈਂਬਰਾਨ ਵਿੱਚ ਸ੍ਰੀ ਜੋਹਨ ਪਾਇਰਸ ਏ.ਓ. ਸ਼ਾਮਿਲ ਹਨ ਜਿਹੜੇ ਕਿ ਰਾਜ ਦੇ ਸਾਬਕਾ ਖ਼ਜ਼ਾਨਾ ਸਕੱਤਰ ਅਤੇ ਆਸਟ੍ਰੇਲੀਆਈ ਅਨਰਜੀ ਮਾਰਕਿਟ ਕਮਿਸ਼ਨ ਦੇ ਚੇਅਰਮੈਨ ਅਤੇ ਕਮਿਸ਼ਨਰ ਰਹੇ ਹਨ; ਦੂਸਰੀ ਹਸਤੀ ਪ੍ਰੋਫੈਸਰ ਮਾਣਯੋਗ ਸ੍ਰੀ ਨੇਲ ਬਲੇਅਰ ਦੀ ਹੈ ਜੋ ਕਿ ਚਾਰਲਸ ਸਟਰਟ ਯੂਨੀ. ਵਿੱਚ ਸਾਬਕਾ ਮੰਤਰੀ ਅਤੇ ਪ੍ਰੋਫੈਸਰ ਰਹੇ ਹਨ; ਤੀਸਰੀ ਸ਼ਖ਼ਸੀਅਤ ਸ੍ਰੀਮਤੀ ਕੈਰਨ ਜ਼ਿਕਲਰ ਹਨ ਜੋ ਕਿ ਖੇਤੀਬਾੜੀ ਦੇ ਖੇਤਰ ਵਿੱਚ ਜੈਵ-ਵਿਭਿੰਨਤਾ ਦੇ ਮਾਹਿਰ ਹਨ ਦੇ ਨਾਲ ਨਾਲ ਦੱਖਣੀ ਨਿਊ ਇੰਗਲੈਂਡ ਲੈਂਡਕੇਅਰ ਦੇ ਸੀ.ਈ.ਓ. ਹਨ ਅਤੇ ਇੱਕ ਬਿਨ੍ਹਾਂ ਲਾਭ-ਹਾਨਿ ਦੇ ਕੰਮ ਕਰ ਰਹੇ ਅਦਾਰੇ ਦੇ ਡਾਇਰੈਕਟਰ ਅਤੇ ਸੀ.ਈ.ਓ. ਵੀ ਰਹੇ ਹਨ। ਮੰਤਰੀ ਜੀ ਨੇ ਉਚੇਚੇ ਤੌਰ ਤੇ ਸੇਵਾ ਮੁਕਤ ਹੋ ਰਹੇ ਚੇਅਰ ਪਰਸਨ -ਮਾਣਯੋਗ ਸ੍ਰੀ ਰੋਬਰਟ ਹਿਲ ਏ.ਸੀ. ਦੇ ਨਾਲ ਨਾਲ ਮੈਂਬਰਾਨ -ਡਾ. ਨੇਲ ਬਾਇਰਨ, ਸ੍ਰੀਮਤੀ ਰੈਨੇਟਾ ਬਰੁਕਸ ਅਤੇ ਮਾਣਯੋਗ ਸ੍ਰੀ ਗੈਰੀ ਨੈਰਨ ਏ.ਓ. ਦਾ ਉਚੇਚੇ ਤੌਰ ਤੇ ਉਨ੍ਹਾਂ ਦੀਆਂ ਕਾਰਗੁਜ਼ਾਰੀਆਂ ਬਦਲੇ ਧੰਨਵਾਦ ਵੀ ਕੀਤਾ। ਜ਼ਿਕਰਯੋਗ ਹੈ ਕਿ ਉਕਤ ਟਰੱਸਟ 2017 ਵਿੱਚ ਬਾਇਓਡਾਈਵਰਸਿਟੀ ਐਕਟ 2016 ਦੇ ਅਧੀਨ ਸਥਾਪਿਤ ਕੀਤਾ ਗਿਆ ਸੀ।

Install Punjabi Akhbar App

Install
×