ਬਰਟ ਈਵਨਜ਼ ਅਪ੍ਰੈਂਟਿਸ ਸਕਾਲਰਸ਼ਿਪ 2020 ਹੋਏ ਜਾਰੀ

ਨਿਊ ਸਾਊਥ ਵੇਲਜ਼ ਸਰਕਾਰ ਵੱਲੋਂ 95 ਬਰਟ ਈਵਨਜ਼ ਅਪ੍ਰੈਂਟਿਸ ਸਕਾਲਰਸ਼ਿਪ 2020 ਜਾਰੀ ਕੀਤੇ ਜਾਣ ਤੇ ਸਕਿਲਜ਼ ਅਤੇ ਟੈਰਿਟਰੀ ਐਜੁਕੇਸ਼ਨ ਮੰਤਰੀ ਜਿਓਫ ਲੀ ਨੇ ਦੱਸਿਆ ਕਿ ਸਰਕਾਰ ਵੱਲੋਂ 2020 ਲਈ ਉਪਰੋਕਤ ਵਜ਼ੀਫ਼ਿਆਂ ਦੇ ਜ਼ਰੀਏ 1.425 ਮਿਲੀਅਨ ਡਾਲਰਾਂ ਦੀ ਸਹਾਇਤਾ ਅਜਿਹੇ ਅਪ੍ਰੈਂਟਿਸ ਦੇ ਵਿਦਿਆਰਥੀਆ ਲਈ ਦਿੱਤੀ ਜਾ ਰਹੀ ਹੈ ਜੋ ਕਿ ਆਪਣੀ ਪੜ੍ਹਾਈ ਨੂੰ ਪੂਰਾ ਕਰਨ ਵਿੱਚ ਮਾਲੀ ਦਿੱਕਤਾਂ ਦਾ ਸਾਹਮਣਾ ਕਰਦੇ ਹਨ ਅਤੇ ਇਸ ਦੇ ਤਹਿਤ 3 ਸਾਲਾਂ ਲਈ ਪ੍ਰਤੀ ਸਾਲ 5,000 ਡਾਲਰਾਂ ਦੀ ਰਾਸ਼ੀ ਮੁਹੱਈਆ ਕਰਵਾਈ ਜਾਂਦੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਉਕਤ ਵਜ਼ੀਫ਼ੇ ਰਾਜ ਦੇ ਇੱਕ ਨਾਮੀ ਏ.ਓ. ਬਰਟ ਈਵਨਜ਼ ਦੇ ਨਾਮ ਕਾਰਨ ਦਿੱਤੇ ਜਾਂਦੇ ਹਨ ਤਾਂ ਜੋ ਲੋਕ ਉਨ੍ਹਾਂ ਦੀ ਇਸ ਖੇਤਰ ਵਿੱਚ 30 ਸਾਲਾਂ ਤੱਕ ਕੀਤੀ ਗਈ ਸੇਵਾ ਅਤੇ ਕਾਰਗੁਜ਼ਾਰੀਆਂ ਨੂੰ ਯਾਦ ਰੱਖ ਸਕਣ। ਉਨ੍ਹਾਂ ਇਹ ਵੀ ਕਿਹਾ ਕਿ ਇੱਕ ਵਿਦਿਆਰਥੀ ਲਈ ਅਪ੍ਰੈਂਟਿਸਸ਼ਿਪ ਹੀ ਅਜਿਹਾ ਇੱਕੋ ਇੱਕ ਮਾਰਗ ਹੈ ਜਿੱਥੇ ਰਹਿ ਕੇ ਵਿਦਿਆਰਥੀ ਆਪਣੇ ਭਵਿੱਖ ਬਾਰੇ ਸਹੀ ਫੈਸਲੇ ਲੇਣ ਦੇ ਕਾਬਿਲ ਹੁੰਦਾ ਹੈ ਅਤੇ ਕੰਮ-ਧੰਦਿਆਂ ਦੀਆਂ ਪੇਚੀਦਗੀਆਂ ਨੂੰ ਵੀ ਪ੍ਰੈਕਟਿਕਲੀ ਸਿੱਖਦਾ ਹੈ। ਕਈ ਵਾਰੀ ਤਾਂ ਅਜਿਹੇ ਵਿਦਿਆਰਥੀਆਂ ਨੂੰ ਆਪਣੀ ਪੜ੍ਹਾਈ ਅਤੇ ਟ੍ਰੇਨਿੰਗ ਵਾਸਤੇ ਘਰਾਂ ਤੋਂ ਕਾਫੀ ਦੂਰ ਵੀ ਜਾਣਾ ਪੈਂਦਾ ਹੈ ਅਤੇ ਇਸ ਦੇ ਨਾਲ ਨਾਲ ਉਨ੍ਹਾਂ ਆਪਣੇ ਘਰ ਦੇ ਗੁਜ਼ਾਰੇ ਲਈ ਵੀ ਕੁੱਝ ਨਾ ਕੁੱਝ ਇੰਤਜ਼ਾਮ ਕਰਨੇ ਹੁੰਦੇ ਹਨ ਤਾਂ ਇਸ ਲਈ ਇਹ ਰਾਸ਼ੀ ਉਨ੍ਹਾਂ ਵਾਸਤੇ ਕਾਫੀ ਕਾਰਗਰ ਸਿੱਧ ਹੁੰਦੀ ਹੈ ਅਤੇ ਕੋਵਿਡ-19 ਦੇ ਮਸਲੇ ਦੌਰਾਨ ਤਾਂ ਹੋਰ ਵ ਜ਼ਰੂਰੀ ਹੋ ਜਾਂਦੀ ਹੈ ਕਿ ਅਜਿਹੇ ਵਿਦਿਆਰਥੀਆਂ ਦੀ ਮਾਲੀ ਮਦਦ ਕੀਤੀ ਜਾਵੇ ਅਤੇ ਸਰਕਾਰ ਇਸ ਪ੍ਰਤੀ ਸੁਹਿਰਦ ਹੈ। ਇਨ੍ਹਾਂ ਵਜ਼ੀਫ਼ਿਆਂ ਨੂੰ ਹਾਸਿਲ ਕਰਨ ਵਾਲਿਆਂ ਵਿੱਚ ਬੈਗਾ ਖੇਤਰ ਵਿੱਚੋਂ ਆਸਕਰ ਸਦਰਲੈਂਡ ਅਤੇ ਪੱਛਮੀ ਸਿਡਨੀ ਤੋਂ ਸ਼ਿਆਨਾ ਲੋਗਾਨ ਵੀ ਸ਼ਾਮਿਲ ਹਨ।

Install Punjabi Akhbar App

Install
×