ਪੀ.ਪੀ.ਈ. ਕਿਟਾਂ ਦੇ ਉਤਪਾਦਨ ਵਿੱਚ ਨਿਊ ਸਾਊਥ ਵੇਲਜ਼ ਬਣਨ ਜਾ ਰਿਹਾ ਪਾਵਰ ਹਾਊਸ

ਰਾਜ ਦੇ ਵਧੀਕ ਪ੍ਰੀਮੀਅਰ ਜੋਹਨ ਬੈਰੀਲੈਰੋ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਰਾਜ ਵਿੱਚਲੇ 10 ਉਦਿਯੋਗਿਕ ਇਕਾਈਆਂ ਨੂੰ ਰਾਜ ਸਰਕਾਰ ਵੱਲੋਂ 5 ਮਿਲੀਅਨ ਡਾਲਰਾਂ ਦਾ ਨਿਵੇਸ਼ ਦਾ ਹਿੱਸਾ, ਪੀ.ਪੀ.ਈ. ਕਿਟਾਂ ਦੇ ਉਤਪਾਦਨ ਲਈ ਦਿੱਤਾ ਜਾ ਰਿਹਾ ਹੈ ਜੋ ਕਿ ਕੋਵਿਡ-19 ਤੋਂ ਬਚਾਉ ਲਈ ਘਰੇਲੂ ਅਤੇ ਅੰਤਰ ਰਾਸ਼ਟਰੀ ਬਾਜ਼ਾਰ ਦੀ ਪੂਰਤੀ ਵਿੱਚ ਸਹਿਯੋਗੀ ਹੋਣਗੀਆਂ।
ਉਨ੍ਹਾਂ ਕਿਹਾ ਕਿ ਇਸ ਵਾਸਤੇ ਹਰ ਇੱਕ ਉਦਯੋਗ ਨੂੰ 500,000 ਡਾਲਰਾਂ ਦੀ ਗ੍ਰਾਂਟ ਦਿੱਤੀ ਜਾਵੇਗੀ ਅਤੇ ਅਦਾਰੇ, ਫੇਸਮਾਸਕ, ਦਸਤਾਨੇ, ਹੱਥ ਧੌਣ ਆਦਿ ਲਾਈ ਸਾਬਣ ਅਤੇ ਹੋਰ ਪਦਾਰਥ ਜਿਵੇਂ ਕਿ ਸੈਨੀਟਾਈਜ਼ਰ ਆਦਿ ਬਣਾਉਣਗੇ।
ਉਕਤ ਕੰਮ ਨਾਲ ਲੋਕਾਂ ਵਿੱਚ ਜਨਤਕ ਤੌਰ ਤੇ ਰੌਜ਼ਗਾਰ ਦੇ ਸਾਧਨ ਵੀ ਵਧਣਗੇ ਅਤੇ ਹੋਰ ਵਾਧੂ ਆਮਦਨ ਦੇ ਸੌਮੇ ਵੀ ਉਤਪੰਨ ਹੋਣਗੇ।

Welcome to Punjabi Akhbar

Install Punjabi Akhbar
×
Enable Notifications    OK No thanks