ਦੱਖਣੀ ਆਸਟ੍ਰੇਲੀਆ ਦੇ ਸਾਬਕਾ ਮੁੱਖੀ (former Renewal SA boss) ਜੋਹਨ ਹੈਨਲਨ ਦੇ ਮੁਕੱਦਮੇ ਦੀ ਮੁੜ ਤੋਂ ਘੋਖ-ਪੜਤਾਲ ਕਰਨ ਵਾਸਤੇ ਨਿਊ ਸਾਊਥ ਵੇਲਜ਼ ਸਰਕਾਰ ਨੇ ਸਿਡਨੀ ਦੇ ਬੈਰਿਸਟਰ (ਫਿਲਿਪ ਸਟ੍ਰਾਈਕਲੈਂਡ ਐਸ.ਸੀ.) ਦੀ ਨਿਯੁੱਕਤੀ ਕੀਤੀ ਹੈ ਤਾਂ ਜੋ ਇਸ ਕੇਸ ਦੀ ਮੁੜ ਤੋਂ ਜਾਂਚ ਪੜਤਾਲ ਕੀਤੀ ਜਾ ਸਕੇ। ਇਹ ਨਿਯੁੱਕਤੀ ਰਾਜ ਸਰਕਾਰ ਦੇ ਆਈ.ਸੀ.ਏ.ਸੀ. ਵਿਭਾਗ (Independent Commission Against Commission) ਦੇ ਇੰਸਪੈਕਟਰ ਵੱਜੋਂ ਕੀਤੀ ਗਈ ਹੈ।
ਜ਼ਿਕਰਯੋਗ ਹੈ ਕਿ ਜੋਹਨ ਹੈਨਲਨ ਉਪਰ ਸਾਲ 2017 ਵਿੱਚ ਬਰਲਿਨ ਦੀ ਕੀਤੀ ਗਈ ਯਾਤਰਾ, ਸੁਰਖੀਆਂ ਬਟੇਰਦੀ ਰਹੀ ਸੀ ਅਤੇ ਇਸ ਦੇ ਖ਼ਿਲਾਫ਼ ਇਲਜ਼ਾਮ ਇਹ ਲਗਾਏ ਗਏ ਸਨ ਕਿ ਇਸ ਯਾਤਰਾ ਦੌਰਾਨ ਜਨਤਾ ਦੇ ਵੱਲੋਂ ਅਦਾ ਕੀਤੇ ਗਏ ਟੈਕਸਾਂ ਦੇ ਪੈਸੇ ਦੀ ਵਰਤੋਂ ਗਲਤ ਤਰੀਕਿਆਂ ਦੇ ਨਾਲ ਕੀਤੀ ਗਈ ਸੀ ਅਤੇ ਇਸੇ ਦਾ ਮੁਕੱਦਮਾ ਅਦਾਲਤ ਵਿੱਚ ਚੱਲ ਰਿਹਾ ਸੀ ਅਤੇ ਆਈ.ਸੀ.ਏ.ਸੀ. ਵੱਲੋਂ ਜੋ 18 ਮਹੀਨਿਆਂ ਦੀ ਇੱਕ ਰਿਪੋਰਟ ਪੇਸ਼ ਕੀਤੀ ਗਈ ਸੀ, ਨੂੰ ਸਾਬਕਾ ਕਮਿਸ਼ਨਰ ਬਰੂਸ ਲੈਂਡਰ ਨੇ ਪੂਰੀ ਤਰ੍ਹਾਂ ਹੀ ਅੱਖੋਂ-ਪਰੋਖੇ ਕਰ ਦਿੱਤਾ ਸੀ ਅਤੇ ਗਵਾਹਾਂ ਦੀ ਗ਼ੈਰ-ਮੌਜੂਦਗੀ ਦਾ ਹਵਾਲਾ ਦਿੰਦਿਆਂ ਮੁਕੱਦਮੇ ਦਾ ਇੱਕ ਤਰਫ਼ਾ ਹੀ ਫ਼ੈਸਲਾ ਉਨ੍ਹਾਂ ਵੱਲੋਂ ਕਰ ਦਿੱਤਾ ਗਿਆ ਸੀ।
ਸ੍ਰੀ ਸਟ੍ਰਾਈਕਲੈਂਡ ਜੋ ਕਿ ਬੀਤੇ 30 ਸਾਲਾਂ ਤੋਂ ਨਿਊ ਸਾਊਥ ਵੇਲਜ਼ ਅਤੇ ਨਾਰਦਰਨ ਟੈਰਿਟਰੀ ਵਿੱਚ ਬਤੌਰ ਬੈਰਿਸਟਰ ਦੀ ਭੂਮਿਕਾ ਨਿਭਾ ਚੁਕੇ ਹਨ, ਅਤੇ ਜਨਤਕ ਅਧਿਕਾਰੀਆਂ ਅਤੇ ਉਚ ਅਧਿਕਾਰੀਆਂ ਸਬੰਧੀ ਫ਼ੌਜਦਾਰੀ ਮੁਕੱਦਮਿਆਂ ਦੇ ਮਾਹਿਰ ਮੰਨੇ ਜਾਂਦੇ ਰਹੇ ਹਨ, ਨੂੰ ਹੁਣ, ਅਜਿਹੇ ਸਾਰੇ ਅਧਿਕਾਰੀ ਦਿੱਤੇ ਗਏ ਹਨ ਜਿਸ ਨਾਲ ਕਿ ਉਹ ਉਕਤ ਮੁਕੱਦਮੇ ਦੀ ਮੁੜ ਤੋਂ ਪੜਤਾਲ ਕਰਨਗੇ ਅਤੇ ਕਿਸੇ ਵੀ ਗਵਾਹ ਜਾਂ ਸਬੰਧਤ ਵਿਅਕਤੀ ਨੂੰ ਅਦਾਲਤੀ ਬੁਲਾਵਾ ਭੇਜ ਸਕਦੇ ਹਨ।
ਅਗਲੇ ਹਫ਼ਤੇ ਦੇ ਪਹਿਲੇ ਦਿਨ -ਸੋਮਵਾਰ ਤੋਂ ਇਹ ਕਾਰਵਾਈ ਸ਼ੁਰੂ ਕੀਤੀ ਜਾ ਰਹੀ ਹੈ।