ਨਿਊ ਸਾਊਥ ਵੇਲਜ਼ ਪਾਰਲੀਮੈਂਟ ਅੰਦਰ ਘਰੇਲੂ ਹਿੰਸਾ ਵਾਲਾ ਕਾਨੂੰਨਾ ਵਿੱਚ ਸੁਧਾਰਾਂ ਨੂੰ ਪ੍ਰਵਾਨਗੀ

ਅਟਾਰਨੀ ਜਨਰਲ ਅਤੇ ਘਰੇਲੂ ਹਿੰਸਾ ਦੇ ਮਾਮਲਿਆਂ ਵਾਲੇ ਵਿਭਾਗਾਂ ਦੇ ਮੰਤਰੀ ਮਾਰਕ ਸਪੀਕਮੈਨ ਦੁਆਰਾ ਜਾਰੀ ਬਿਆਨ ਵਿੱਚ ਦੱਸਿਆ ਗਿਆ ਹੈ ਕਿ ਪਾਰਲੀਮੈਂਟ ਵਿੱਚ ਉਨ੍ਹਾਂ ਵੱਲੋਂ ਪ੍ਰਸਤਾਵਿਤ ਸੁਧਾਰਾਂ ਦੀ ਮੰਗ ਨੂੰ ਸੰਸਦ ਵੱਲੋਂ ਪ੍ਰਵਾਨ ਕਰ ਲਿਆ ਗਿਆ ਹੈ ਅਤੇ ਹੁਣ ਉਕਤ ਪ੍ਰਸਤਾਵਾਂ ਨੂੰ ਹੋਂਦ ਵਿੱਚ ਲਿਆਉਣ ਲੲ ਦਰਵਾਜ਼ੇ ਖੁੱਲ੍ਹ ਗਏ ਹਨ। ਨਿਊ ਸਾਊਥ ਵੇਲਜ਼ ਪਾਰਲੀਮੈਂਟ ਅੰਦਰ ਕ੍ਰਿਮਿਨਲ ਪ੍ਰੋਸੀਜਰ ਐਕਟ 1986 ਵਿੱਚ ਜਿਹੜੇ ਬਦਲਾਵਾਂ ਨੂੰ ਪ੍ਰਵਾਨ ਕੀਤਾ ਗਿਆ ਹੈ ਉਹ ਇਸ ਪ੍ਰਕਾਰ ਹਨ: ਘਰੇਲੂ ਹਿੰਸਾ ਦੇ ਮਾਮਲਿਆਂ ਵਿੱਚ ਜਿਹੜੀ ਵੀ ਸ਼ਿਕਾਇਤ, ਪੀੜਿਤ ਵੱਲੋਂ ਦਰਜ ਕਰਵਾਈ ਜਾਂਦੀ ਹੈ ਸਭ ਤੋਂ ਪਹਿਲਾਂ ਉਸੇ ਨੂੰ (ਪ੍ਰਾਈਮਾ ਫੇਸ਼ੀ) ਸਹੀ ਵ ਦਰੁਸਤ ਮੰਨਿਆ ਜਾਵੇਗਾ ਜਦੋਂ ਤੱਕ ਕਿ ਦੂਜੀ ਧਿਰ ਵੱਲੋਂ ਇਸ ਬਾਰੇ ਸਹੀ ਤੱਥਾਂ ਦੀ ਜਾਣਕਾਰੀ ਮੁਹੱਈਆ ਨਹੀਂ ਕਰਵਾਈ ਜਾਂਦੀ; ਪੀੜਿਤ ਨੂੰ ਦੂਜੀ ਧਿਰ ਦੇ ਵਕੀਲ ਵੱਲੋਂ ਵਾਰੀ ਵਾਰੀ ਅਦਾਲਤ ਵਿੱਚ ਸਵਾਲਾਂ ਦੇ ਘੇਰਿਆਂ ਵਿੱਚ ਨਿਜੀ ਹਾਜ਼ਰੀ ਦੇ ਤੌਰ ਤੇ ਨਹੀਂ ਉਲਝਾਇਆ ਜਾਵੇਗਾ; ਸਾਰੀਆਂ ਕਾਰਵਾਈਆਂ ਅਦਾਲਤ ਦੇ ਬੰਦ ਕਮਰਿਆਂ ਵਿੱਚ ਕੀਤੀਆਂ ਜਾ ਸਕਦੀਆਂ ਹਨ ਅਤੇ ਅਣਅਧਿਕਾਰਿਕ ਰੌਲ਼ਿਆਂ (ਜਿਨ੍ਹਾਂ ਨਾਲ ਕਿ ਪੀੜਿਤ ਦੀ ਬਦਨਾਮੀ ਹੁੰਦੀ ਹੋਵੇ) ਨੂੰ ਰੋਕਿਆ ਜਾਵੇਗਾ; ਜੇਕਰ ਪੀੜਿਤ ਵੱਲੋਂ ਸ਼ਿਕਾਇਤ ਨੂੰ ਦਰਜ ਕਰਵਾਉਣ ਜਾਂ ਪ੍ਰਮਾਣਿਤ ਕਰਨ ਦੇ ਸਬੂਤਾਂ ਵਿੱਚ ਕਿਸੇ ਕਿਸਮ ਦੀ ਕਮੀ ਜਾਂ ਦੇਰੀ ਪਾਈ ਜਾਂਦੀ ਹੈ ਤਾਂ ਇਸ ਨੂੰ ਪੀੜਿਤ ਦੇ ਖ਼ਿਲਾਫ਼ ਜਾਂ ਮੁਲਜ਼ਮ ਦੇ ਹੱਕ ਵਿੱਚ ਫੈਸਲਿਆਂ ਦਾ ਆਧਾਰ ਨਹੀਂ ਬਣਾਇਆ ਜਾ ਸਕੇਗਾ। ਉਨ੍ਹਾਂ ਇਹ ਵੀ ਕਿਹਾ ਕਿ ਹੁਣ ਇਸ ਪ੍ਰਵਧਾਨ ਦੇ ਨਾਲ ਹੁਣ ਸਰਕਾਰੀ ਬਿਲ ਰਾਹਂ 2007 ਦੇ ਐਕਟ ਵਿੱਚ ਵੀ ਬਦਲਾਅ ਹੋਇਆ ਹੈ। ਜ਼ਿਆਦਾ ਜਾਣਕਾਰੀ ਲਈ NSW Parliament website ਉਪਰ ਵਿਜ਼ਿਟ ਕੀਤਾ ਜਾ ਸਕਦਾ ਹੈ।

Install Punjabi Akhbar App

Install
×