ਨਿਊ ਸਾਊਥ ਵੇਲਜ਼ ਦੇ ਕਲ਼ਾ ਅਤੇ ਸਭਿਆਚਾਰ ਦੇ ਖੇਤਰ ਨੂੰ ਮਿਲੇ 5 ਮਿਲੀਅਨ ਡਾਲਰ

ਕਲ਼ਾ ਅਤੇ ਸਭਿਆਚਾਰ ਦੇ ਖੇਤਰ ਵਾਸਤੇ ਸਰਕਾਰ ਵੱਲੋਂ 2020/21 ਦੇ ਬਜਟ ਤਹਿਤ 5 ਮਿਲੀਅਨ ਡਾਲਰਾਂ ਦੀ ਮਦਦ ਪਹਿਲੇ ਪੜਾਅ ਅਧੀਨ ਕੀਤੀ ਜਾ ਰਹੀ ਹੈ ਤਾਂ ਜੋ ਇਸ ਖੇਤਰ ਅੰਦਰ ਵੀ ਕੋਵਿਡ-19 ਦੀ ਪਈ ਆਰਥਿਕ ਮੰਦੀ ਦਾ ਅਸਰ ਥੋੜ੍ਹਾ ਘਟਾਇਆ ਜਾ ਸਕੇ ਅਤੇ ਇਹ ਖੇਤਰ ਵੀ ਮੁੜ ਆਪਣੀਆਂ ਲੀਹਾਂ ਤੇ ਆਉਣ ਦੀ ਤਿਆਰੀ ਕਰ ਸਕੇ। ਸਬੰਧਤ ਵਿਭਾਗ ਦੇ ਮੰਤਰੀ ਡੋਨ ਹਾਰਵਿਨ ਨੇ ਕਿਹਾ ਕਿ ਇਸ ਵਿੱਚ 97 ਅਜਿਹੇ ਲਾਭ ਪ੍ਰਾਪਤ ਕਰਨ ਵਾਲੇ, ਸਮੁੱਚੇ ਰਾਜ ਤੋਂ ਹਨ ਜੋ ਕਿ ਇਸ ਖੇਤਰ ਵਿੱਚ 5.045 ਮਿਲੀਅਨ ਡਾਲਰਾਂ ਦੀ ਫੰਡਿੰਗ ਦਾ ਯੋਗਦਾਨ ਕਲ਼ਾ ਅਤੇ ਸਭਿਆਚਾਰਕ ਗਤੀਵਿਧੀਆਂ ਦੇ ਰੂਪ ਵਿੱਚ ਕਰਨਗੇ। ਉਨ੍ਹਾਂ ਇਹ ਵੀ ਕਿਹਾ ਕਿ ਇਸ ਫੰਡ ਨਾਲ 6,000 ਕਲਾਕਾਰਾਂ ਨੂੰ ਆਪਣੀ ਕਲ਼ਾ ਦਾ ਮੁਜ਼ਾਹਰਾ ਕਰਨ ਦਾ ਮੌਕਾ ਮਿਲੇਗਾ ਅਤੇ ਉਹ ਵੀ 1.4 ਮਿਲੀਅਨ ਲੋਕਾਂ ਦੇ ਸਨਮੁੱਖ। ਸਾਰੇ ਜਾਣਦੇ ਹਨ ਕਿ ਲੋਕ ਹੁਣ ਕੋਵਿਡ ਤੋਂ ਨਿਕਲ ਕੇ ਮੁੜ ਤੋਂ ਥਿਏਟਰਾਂ, ਆਰਟ ਗੈਲਰੀਆਂ, ਸਮਾਗਮਾਂ, ਮੇਲਿਆਂ ਆਦਿ ਵਿੱਚ ਪਰਤਣਾ ਚਾਹੁੰਦੇ ਹਨ ਅਤੇ ਇਹ ਇੱਕੋ ਇੱਕ ਜ਼ਰੀਆ ਹੈ ਲੋਕਾਂ ਨੂੰ ਮੁੜ ਤੋਂ ਇਸ ਖੇਤਰ ਨਾਲ ਜੋੜਨ ਦਾ। 1.7 ਮਿਲੀਅਨ ਡਾਲਰ ਤਾਂ ਪਹਿਲਾਂ ਹੀ ਅਜਿਹੇ ਪ੍ਰੋਗਰਾਮਾਂ ਉਪਰ ਖਰਚ ਕੀਤੇ ਜਾ ਰਹੇ ਹਨ ਅਤੇ ਇਸ ਤੋਂ ਇਲਾਵਾ ਪਹਿਲੇ ਪੜਾਅ ਅਧੀਨ 535,000 ਡਾਲਰ ਐਬੋਰਿਜਨਲ ਲੋਕਾਂ ਦੇ ਪ੍ਰੋਗਰਾਮਾਂ ਆਦਿ ਲਈ ਖਰਚੇ ਜਾਣੇ ਹਨ ਕਿਉਂਕਿ ਐਬੋਰਿਜਨਲ ਕਲਾਕਾਰ ਪਹਿਲੀ ਕੌਮੀ ਸ਼੍ਰੇਣੀ ਵਿੱਚ ਆਉਂਦੇ ਹਨ ਅਤੇ ਉਨ੍ਹਾਂ ਦੀ ਕਲ਼ਾ ਵੀ ਬਹੁਤ ਉਚਤਮ ਦਰਜਿਆਂ ਦੀ ਹੈ। ਪਹਿਲੇ ਪੜਾਅ ਦੇ ਕਲਾਕਾਰਾਂ ਦੀ ਜਾਣਕਾਰੀ ਲਈ https://www.create.nsw.gov.au/wp-content/uploads/2020/12/ACFP_20_21_Round_1_Recipients.pdf ਉਪਰ ਵਿਜ਼ਿਟ ਕੀਤਾ ਜਾ ਸਕਦਾ ਹੈ। ਦੂਸਰੇ ਪੜਾਅ ਜਿਹੜਾ ਕਿ 2020/21 ਕ੍ਰਿਏਟਿਵ ਕੂਰੀ ਨਾਮ ਹੇਠ ਹੋਵੇਗਾ ਅਤੇ ਇਸ ਵਾਸਤੇ ਪ੍ਰਾਜੈਕਟਾਂ ਅਤੇ ਅਦਾਰਿਆਂ ਨੂੰ ਫੰਡਿੰਗ 1 ਫਰਵਰੀ 2021 ਨੂੰ ਜਾਰੀ ਕੀਤੀ ਜਾਵੇਗੀ। ਜ਼ਿਆਦਾ ਜਾਣਕਾਰੀ ਵਾਸਤੇ www.create.nsw.gov.au ਉਪਰ ਵਿਜ਼ਿਟ ਕਰਕੇ ਜਾਣਕਾਰੀ ਲਈ ਜਾ ਸਕਦੀ ਹੈ।

Install Punjabi Akhbar App

Install
×