ਅੰਤਰ-ਰਾਸ਼ਟਰੀ ਯਾਤਰੀਆਂ ਲਈ ਨਿਊ ਸਾਊਥ ਵੇਲਜ਼ ਅਤੇ ਵਿਕਟੌਰੀਆ ਵਿੱਚ ਪਹੁੰਚਣ ਤੇ 72 ਘੰਟਿਆਂ ਦਾ ਆਈਸੋਲੇਸ਼ਨ ਸਮਾਂ ਖ਼ਤਮ

ਨਿਊ ਸਾਊਥ ਵੇਲਜ਼ ਅਤੇ ਵਿਕਟੌਰੀਆ ਰਾਜ ਸਰਕਾਰਾਂ ਨੇ ਅਹਿਮ ਫੈਸਲਾ ਲੈਂਦਿਆਂ, ਅੰਤਰ ਰਾਸ਼ਟਰੀ ਯਾਤਰੀਆਂ ਵਾਸਤੇ ਇਨ੍ਹਾਂ ਰਾਜਾਂ ਵਿੱਚ ਪਹੁੰਚਣ ਤੇ 72 ਘੰਟਿਆਂ ਵਾਲਾ ਆਈਸੋਲੇਸ਼ਨ ਖ਼ਤਮ ਕਰ ਦਿੱਤਾ ਹੈ ਅਤੇ ਹੁਣ ਜਦੋਂ ਪੂਰਨ ਤੌਰ ਤੇ ਕਰੋਨਾ-19 ਤੋਂ ਬਚਾਉਣ ਵਾਲੀ ਵੈਕਸੀਨ ਦੀਆਂ ਡੋਜ਼ਾਂ ਲੈ ਕੇ ਅੰਤਰ ਰਾਸ਼ਟਰੀ ਇਨ੍ਹਾਂ ਰਾਜਾਂ ਵਿੱਚ ਪੁੱਝਦੇ ਹਨ ਤਾਂ ਉਨ੍ਹਾਂ ਨੂੰ 24 ਘੰਟਿਆਂ ਦੇ ਅੰਦਰ ਅੰਦਰ ਆਪਣਾ ਕਰੋਨਾ ਟੈਸਟ ਕਰਵਾ ਕੇ ਬਸ ਨੈਗੇਟਿਵ ਰਿਪੋਰਟ ਦਾ ਹੀ ਇੰਤਜ਼ਾਰ ਕਰਨਾ ਹੋਵੇਗਾ।
ਇਹ ਬਦਲਾਅ 21 ਦਿਸੰਬਰ (ਦਿਨ ਮੰਗਲਵਾਰ) ਤੋਂ ਲਾਗੂ ਹੋ ਜਾਣਗੇ।
ਨਿਊ ਸਾਊਥ ਵੇਲਜ਼ ਰਾਜ ਦੇ ਪ੍ਰੀਮੀਅਰ ਡੋਮਿਨਿਕ ਪੈਰੋਟੈਟ ਅਤੇ ਮੁੱਖ ਸਿਹਤ ਅਧਿਕਾਰੀ ਡਾ. ਕੈਰੀ ਚੈਂਟ ਨੇ ਦੱਸਿਆ ਕਿ ਰਾਜ ਵਿੱਚ ਵੱਧਦੇ ਕਰੋਨਾ ਦੇ ਮਾਮਲਿਆਂ ਕਾਰਨ, ਸਰਕਾਰ ਲਗਾਤਾਰ ਇਸ ਦਬਾਅ ਹੇਠ ਹੈ ਕਿ ਕਰੋਨਾ ਪਾਬੰਧੀਆਂ ਮੁੜ ਤੋਂ ਲਾਗੂ ਕੀਤੀਆਂ ਜਾਣ, ਪਰੰਤੂ ਰਾਜ ਵਿੱਚ ਵੈਕਸੀਨੇਸ਼ਨ ਦੀ ਚੰਗੀ ਅਤੇ ਸੰਤੋਸ਼ਜਨਕ ਦਰ ਕਾਰਨ ਉਹ ਹੋਰ ਪਾਬੰਧੀਆਂ ਲਾਗੂ ਕਰਨ ਤੋਂ ਗੁਰੇਜ਼ ਕਰ ਰਹੇ ਹਨ।

Install Punjabi Akhbar App

Install
×