ਕਰੋਨਾ ਦੇ ਆਂਕੜੇ ਦਿਨ ਪ੍ਰਤੀ ਦਿਨ ਉਤਾਰ ਚੜ੍ਹਾਅ ਦਿਖਾਉਂਦੇ ਰਹਿੰਦੇ ਹਨ ਅਤੇ ਇਸੇ ਦੇ ਚਲਦਿਆਂ ਬੀਤੇ 24 ਘੰਟਿਆਂ ਦੌਰਾਨ ਨਿਊ ਸਾਊਥ ਵੇਲਜ਼ ਵਿੱਚ ਕਰੋਨਾ ਦੇ ਨਵੇਂ 9849 ਮਾਮਲੇ ਦਰਜ ਹੋਏ ਹਨ ਅਤੇ ਵਿਕਟੌਰੀਆ ਵਿੱਚ 9265 ਮਾਮਲੇ ਦਰਜ ਹੋਏ ਹਨ। ਕਰੋਨਾ ਕਾਰਨ ਦੋਹਾਂ ਰਾਜਾਂ ਵਿੱਚ ਕ੍ਰਮਵਾਰ 18 ਅਤੇ 15 ਮੌਤਾਂ ਦੇ ਆਂਕੜੇ ਦੀ ਪੁਸ਼ਟੀ ਵੀ ਸਿਹਤ ਅਧਿਕਾਰੀਆਂ ਵੱਲੋਂ ਕੀਤੀ ਗਈ ਹੈ।
ਦੋਹਾਂ ਰਾਜਾਂ ਵਿੱਚ ਹੁਣ ਸਕੂਲਾਂ ਵਿੱਚ ਦੁਸਰੀ ਟਰਮ ਦੀਆਂ ਕਲਾਸਾਂ ਸ਼ੁਰੂ ਹੋਣ ਜਾ ਰਹੀਆਂ ਹਨ ਅਤੇ ਇਸੇ ਵਾਸਤੇ ਸਕੂਲਾਂ ਵਿੱਚ ਵਿਦਿਆਰਥੀਆਂ ਲਈ ਕਰੋਨਾ ਨਿਯਮਾਂ ਵਿੱਚ ਲਗਾਤਾਰ ਬਦਲਾਅ ਕੀਤੇ ਜਾ ਰਹੇ ਹਨ।
ਵਿਕਟੌਰੀਆ ਵਿੱਚ ਦੂਸਰੀ ਅਤੇ ਤੀਸਰੀ ਕਲਾਸ ਦੇ ਬੱਚਿਆਂ ਵਾਸਤੇ ਮਾਸਕਾਂ ਤੋਂ ਛੁਟਕਾਰਾ ਦੇ ਦਿੱਤਾ ਗਿਆ ਹੈ ਅਤੇ ਨਜ਼ਦੀਕੀ ਕਰੋਨਾ ਸੰਪਰਕਾਂ ਵਾਲੇ ਵਿਅਕਤੀਆਂ ਨੂੰ ਵੀ ਸਵਸਥ ਹਾਲਤ ਦੌਰਾਨ, ਆਈਸੋਲੇਸ਼ਨ ਤੋਂ ਛੋਟ ਦੇ ਦਿੱਤੀ ਗਈ ਹੈ।