ਨਿਊ ਸਾਊਥ ਵੇਲਜ਼ ਵਿਚਲੀ ਬੁਸ਼ ਫਾਇਰ ਤੋਂ ਜਨਤਕ ਤੌਰ ਤੇ ਰੱਖਿਆ ਕਰੇਗੀ ਦੇਸ਼ ਦੀ ਇਕਲੌਤੀ ਸਭ ਤੋਂ ਵੱਡੀ ਹਵਾਈ ਫਲੀਟ

ਪੁਲਿਸ ਅਤੇ ਆਪਾਤਕਾਲੀਨ ਸੇਵਾਵਾਂ ਦੇ ਮੰਤਰੀ ਡੇਵਿਡ ਐਲਿਅਟ ਨੇ, ਰੂਰਲ ਫਾਇਰ ਸੇਵਾਵਾਂ ਦੇ ਕਮਿਸ਼ਨਰ ਰੋਬ ਰੋਜ਼ਰਜ਼ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਰਾਜ ਸਰਕਾਰ ਵੱਲੋਂ ਰਿਚਮੰਡ ਵਿਖੇ ਏਅਰਕਰਾਫਟ ਤੈਨਾਤ ਕੀਤੇ ਗਏ ਹਨ ਜਿਨ੍ਹਾਂ ਦੀ ਮਦਦ ਨਾਲ ਦੇਸ਼ ਦੀ ਸਭ ਤੋਂ ਵੱਡੀ ਹਵਾਈ ਫਲੀਟ ਹੁਣ ਰਾਜ ਵਿੱਚ ਬੁਸ਼ ਫਾਇਰ ਵਰਗੀਆਂ ਘਟਨਾਵਾਂ ਨਾਲ ਨਜਿੱਠਣ ਵਿੱਚ ਮਦਦ ਕਰੇਗੀ। ਇਸ ਵਾਸਤੇ ਸਰਕਾਰ ਨੇ 26.3 ਮਿਲੀਅਨ ਡਾਲਰਾਂ ਦਾ ਨਿਵੇਸ਼ ਕੀਤਾ ਹੈ ਅਤੇ ਵੱਡਾ ਏਅਰ ਟੈਂਕਰ (LAT) ਮਾਰੀ ਬਸ਼ੀਰ ਅਤੇ ਹੋਰ ਹੈਲੀਕਾਪਟਰ ਅਤੇ ਬਰਡੋਡ ਏਅਰਕਰਾਫਟ ਆਦਿ ਵੀ ਇਸ ਫਲੀਟ ਵਿੱਚ ਸ਼ਾਮਿਲ ਕੀਤੇ ਗਏ ਹਨ ਜਿਹੜੇ ਕਿ ਅਜਿਹੀਆਂ ਆਫਤਾਵਾਂ ਸਮੇਂ ਹਵਾ ਵਿੱਚੋਂ ਪਾਣੀ ਦੀ ਬੌਛਾਰ ਕਰਕੇ ਅੱਗ ਉਪਰ ਕਾਬੂ ਪਾਉਣ ਵਿੱਚ ਸਹਾਈ ਹੁੰਦੇ ਹਨ। ਉਨ੍ਹਾਂ ਕਿਹਾ ਕਿ ਹੁਣ ਅਸੀਂ ਜ਼ਮੀਨੀ ਅੱਗ ਬੁਝਾਊ ਦਸਤਿਆਂ ਦੇ ਨਾਲ ਨਾਲ ਹਵਾਈ ਮਾਰਗ ਦੇ ਦਸਤਿਆਂ ਨਾਲ ਵੀ ਲੈਸ ਹੋ ਗਏ ਹਾਂ। ਇਸ ਤੋਂ ਇਲਾਵਾ ਉਨਾ੍ਹਂ ਹੋਰ ਕਿਹਾ ਕਿ ਸਰਕਾਰ ਹੋਰ ਵੀ 6.3 ਮਿਲੀਅਨ ਡਾਲਰਾਂ ਦਾ ਨਿਵੇਸ਼ ਬੈਲ 412 ਹੈਲੀਕਾਪਟਰ ਖ੍ਰੀਦਣ ਲਈ ਕਰੇਗੀ ਅਤੇ ਇਹ ਸਾਡੀ ਮੌਜੂਦਾ ਸਮਰੱਥਾ ਵਿੱਚ ਹੋਰ ਵੀ ਇਜ਼ਾਫ਼ਾ ਹੋਵੇਗਾ। ਕੇਵਲ ਜੰਗਲੀ ਅੱਗ ਕਾਰਨ ਹੀ ਨਹੀਂ ਸਗੋਂ ਹੜ੍ਹ ਜਾਂ ਹੋਰ ਕੁਦਰਤੀ ਆਫਤਾਵਾਂ ਦੇ ਸਮੇਂ ਵੀ ਇਹ ਲੋਕਾਂ ਦੀਆਂ ਕੀਮਤੀ ਜ਼ਿੰਦਗੀਆਂ ਬਚਾਉਣ ਵਿੱਚ ਸਹਾਈ ਹੋ ਸਕਦੇ ਹਨ। ਜ਼ਰੂਰਤਾਂ ਦੇ ਮੁਤਾਬਿਕ, ਇਸ ਫਲੀਟ ਲਈ ਰਾਜ ਵਿੱਚ ਕਈ ਪੜਾਅ ਬਣਾਏ ਜਾਣਗੇ ਜਿਨ੍ਹਾਂ ਵਿਚ ਕਿ ਰਾਫ ਬੇਸ ਰਿਚਮੰਡ ਅਤੇ ਬੈਂਕਸਟਾਊਨ ਏਅਰਪੋਰਟ ਵੀ ਸ਼ਾਮਿਲ ਹਨ।

Install Punjabi Akhbar App

Install
×