2030 ਤੱਕ ਨਿਊ ਸਾਊਥ ਵੇਲਜ਼ ਹੋਵੇਗਾ ਯਾਤਰੀਆਂ ਦੇ ਆਵਾਗਮਨ ਵਿੱਚ ਮੁਹਰੀ -ਸਟੁਅਰਟ ਆਇਰਜ਼

ਨਿਊ ਸਾਊਥ ਵੇਲਜ਼ ਦੇ ਰੌਜ਼ਗਾਰ, ਨਿਵੇਸ਼, ਟੂਰਿਜ਼ਮ ਅਤੇ ਵੈਸਟਰਨ ਸਿਡਨੀ ਦੇ ਮੰਤਰੀ ਸ੍ਰੀ ਸੂਅਰਟ ਆਇਰਜ਼ ਨੇ ਰਾਜ ਸਰਕਾਰ ਦੇ ਉਸਾਰੂ ਕਦਮਾਂ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਹੈ ਕਿ ਰਾਜ ਸਰਕਾਰ ਦਾ ਉਦਮਾਂ ਤਹਿਤ ਜਿਹੜੀ ਵਿਜ਼ਿਟਰ ਇਕਾਨੋਮੀ ਸਟ੍ਰੇਟਜੀ 2030 ਮਿੱਥੀ ਗਈ ਹੈ ਉਸ ਦੇ ਤਹਿਤ ਆਉਣ ਵਾਲੇ ਸਮਿਆਂ ਅੰਦਰ ਨਿਊ ਸਾਊਥ ਵੇਲਜ਼ ਸਮੁੱਚੇ ਏਸ਼ੀਆ ਪੈਸੀਫਿਕ ਲਈ ਇੱਕ ਆਈਕਨ ਬਣ ਕੇ ਉਭਰੇਗਾ ਅਤੇ ਇਸ ਦੇ ਨਾਲ ਨਾਲ ਜਿੱਥੇ ਦੁਨੀਆਂ ਭਰ ਵਿੱਚੋਂ ਇਸ ਪਾਸੇ ਦਾ ਰੁਖ਼ ਕਰਨਗੇ ਉਥੇ ਹੀ ਇਸ ਕਾਰਨ 300,000 ਰੌਜ਼ਗਾਰ ਪੈਦਾ ਹੋਣਗੇ ਅਤੇ 110,000 ਨਵੇਂ ਕੰਮ ਧੰਦੇ -ਰਾਜ ਸਰਕਾਰ ਦੀ ਅਰਥ-ਵਿਵਸਥਾ ਵਿੱਚ ਉਸਾਰੂ ਯੋਗਦਾਨ ਪਾਉਣਗੇ। ਉਨ੍ਹਾਂ ਦਾਅਵੇ ਨਾਲ ਕਿਹਾ ਕਿ ਰਾਜ ਵਿੱਚਲੀ ਉਕਤ ਅਰਥ ਵਿਵਸਥਾ ਸਮੁੱਚੇ ਆਸਟ੍ਰੇਲੀਆ ਵਿੱਚ ਸਭ ਨਾਲੋਂ ਵੱਧ ਤਾਂ ਹੈ ਹੀ ਅਤੇ ਸਾਲ 2030 ਤੱਕ ਇਹ ਮੌਜੂਦਾ 43 ਬਿਲੀਅਨ ਡਾਲਰ ਤੋਂ ਵੱਧ ਕੇ 65 ਬਿਲੀਅਨ ਡਾਲਰ ਦੀ ਹੋ ਜਾਵੇਗੀ। ਇਸ ਵਿੱਚ ਜ਼ਮੀਨੀ ਪੱਧਰ ਤੋਂ ਲੈ ਕੇ ਅੰਤਰ-ਰਾਸ਼ਟਰੀ ਪੱਧਰ ਤੱਕ ਦੇ ਕੰਮਾਂ ਅੰਦਰ ਸਿਲਸਿਲੇ ਵਾਰ ਉਸਾਰੂ ਤਬੀਦੀਲੀਆਂ ਜਾਰੀ ਹਨ ਅਤੇ ਇਸ ਵਿੱਚ -ਮਾਰਕਿਟਿੰਗ, ਖੇਡਾਂ, ਮਨੋਰੰਜਨ, ਕੰਮ-ਧੰਦਿਆਂ ਸਬੰਧੀ ਮਦਦ, ਸਹੀ ਪਬੰਧਨ, ਸਿਖਲਾਈ ਅਤੇ ਟੂਰਿਜ਼ਮ ਸਬੰਧੀ ਹੋਰ ਸਾਜੋ ਸਾਮਾਨ ਅਤੇ ਬੁਨਿਆਦੀ ਢਾਂਚਿਆਂ ਆਦਿ ਨੂੰ ਸ਼ਾਮਿਲ ਕੀਤਾ ਗਿਆ ਹੈ। ਇਸ ਵਾਸਤੇ 2018 ਵਿੱਚ ਮਿੱਥੇ ਗਏ 55 ਬਿਲੀਅਨ ਡਾਲਰਾਂ ਦੇ ਬਜਟ ਨੂੰ ਵਧਾ ਕੇ ਹੁਣ 65 ਬਿਲੀਅਨ ਡਾਲਰ ਕਰ ਦਿੱਤਾ ਗਿਆ ਹੈ। 10 ਬਿਲੀਅਨ ਡਾਲਰ ਡੇਅ ਟ੍ਰਿਪ ਮਾਰਕਿਟ ਲਈ ਰੱਖੇ ਗਏ ਹਨ। ਖੇਤਰੀ ਰਾਜ ਅੰਦਰ ਹਰ ਤਰਾ੍ਹਂ ਦੇ ਮੌਕਿਆਂ ਨੂੰ ਵਧਾਉਣ ਲਈ 25 ਬਿਲੀਅਨ ਡਾਲਰ ਰੱਖੇ ਗਏ ਹਨ। ਜਦੋਂ ਤੱਕ ਅੰਤਰ-ਰਾਸ਼ਟਰੀ ਪੱਧਰ ਉਪਰ ਆਵਾਗਮਨ ਪੂਰੀ ਤਰ੍ਹਾਂ ਚਾਲੂ ਨਹੀਂ ਹੋ ਜਾਂਦਾ, ਘਰੇਲੂ ਬਾਜ਼ਾਰ ਉਪਰ ਹੀ ਸਾਰਾ ਫੋਕਸ ਕੀਤਾ ਜਾਵੇਗਾ। ਜ਼ਿਆਦਾ ਜਾਣਕਾਰੀ ਵਾਸਤੇ www.destinationnsw.com.au/VES2030 ਉਪਰ ਵਿਜ਼ਿਟ ਕੀਤਾ ਜਾ ਸਕਦਾ ਹੈ।

Install Punjabi Akhbar App

Install
×