ਕ੍ਰਿਸਮਿਸ ਦੇ ਨਾਲ ਨਾਲ “ਫਿਸ਼ਮਾਸ” ਲਈ ਵੀ ਵਧਾਈਆਂ -ਐਡਮ ਮਾਰਸ਼ਲ

ਨਿਊ ਸਾਊਥ ਵੇਲਜ਼ ਦੇ ਖੇਤੀਬਾੜੀ ਮੰਤਰੀ ਸ੍ਰੀ ਐਡਮ ਮਾਰਸ਼ਲ ਨੇ ਕ੍ਰਿਸਮਿਸ ਦੀਆਂ ਵਧਾਈਆਂ ਦੇ ਨਾਲ ਨਾਲ ਮੱਛੀ-ਮਾਰ ਸ਼ਿਕਾਰੀਆਂ ਨੂੰ ਵੀ ਵਧਾਈਆਂ ਦਿੰਦਿਆਂ ਕਿਹਾ ਹੈ ਕਿ ਰਾਜ ਅੰਦਰਲੇ ਸਮੁੰਦਰੀ ਕਿਨਾਰੇ, ਨਦੀਆਂ, ਡੈਮ ਅਤੇ ਹੋਰ ਪਾਣੀ ਦੇ ਸਰੋਤ ਆਦਿ ਮੱਛੀ ਫੜਨ ਦੇ ਸ਼ੌਕੀਨਾਂ ਲਈ ਲਭਾਲਭ ਭਰੇ ਹਨ ਅਤੇ ਇਸ ਸ਼ੌਂਕ ਦੇ ਨਾਲ ਨਾਲ ਸਥਾਨਕ ਖੇਤਰਾਂ ਅਤੇ ਇੱਥੋਂ ਦੇ ਨਿਵਾਸੀਆਂ ਦੀ ਸਿੱਧੇ ਜਾਂ ਅਸਿੱਧੇ ਰੂਪ ਵਿੱਚ ਮਦਦ ਕਰਨ ਦਾ ਵੀ ਸੁਨਹਿਰੀ ਮੌਕਾ ਹੈ ਅਤੇ ਇਸ ਲਈ ਘਰਾਂ ਤੋਂ ਬਾਹਰ ਨਿਕਲੋ ਅਤੇ ਸ਼ੋਂਕ ਪੂਰਨ ਦੇ ਨਾਲ ਨਾਲ ਹੋਰ ਲੋਕਾਂ ਨੂੰ ਵੀ ਕ੍ਰਿਸਮਿਸ ਦਾ ਤਿਊਹਾਰ ਅਤੇ ਨਵੇਂ ਸਾਲ ਨੂੰ ਖੁਸ਼ਆਮਦੀਦ ਕਹਿਣ ਦਾ ਮੌਕਾ ਦਿਉ। ਉਨ੍ਹਾਂ ਕਿਹਾ ਕਿ ਬੀਤੇ 12 ਮਹੀਨਿਆਂ ਤੋਂ ਜੋ ਹਾਲਾਤ ਚੱਲ ਰਹੇ ਹਨ -ਜੱਗ ਜ਼ਾਹਿਰ ਹੈ, ਅਤੇ ਸਾਰੇ ਹੀ ਜਾਣਦੇ ਹਨ ਕਿ ਲੋਕਾਂ ਨੂੰ ਕਿੰਨੀਆਂ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਲੋਕਾਂ ਦੇ ਛੋਟੇ ਛੋਟੇ ਕੰਮ-ਧੰਦੇ, ਜਿਨ੍ਹਾਂ ਨਾਲ ਕਿ ਸਥਾਨਕ ਲੋਕਾਂ ਦਾ ਜੀਵਨ ਯਾਪਨ ਹੁੰਦਾ ਹੈ, ਬੰਦ ਹੋਣ ਤੋਂ ਬਾਅਦ ਮੁੜ ਤੋਂ ਖੁਲ੍ਹੇ ਹਨ ਅਤੇ ਇਸ ਸਮੇਂ ਸਭ ਨੂੰ ਹੀ ਹੋਰ ਮਦਦ ਦੇ ਨਾਲ ਨਾਲ ਮਾਲੀ ਮਦਦ ਦੀ ਵੀ ਲੋੜ ਹੈ। ਅਹਿਤਿਆਦਨ ਕਦਮਾਂ ਦੇ ਨਾਲ ਨਾਲ ਇਹ ਵੀ ਜ਼ਰੂਰੀ ਹੈ ਕਿ ਤੁਹਾਡਾ ਮੱਛੀ ਫੜਨ ਵਾਲਾ ਲਾਈਸੰਸ ਵੀ ਅਪ ਟੂ ਡੇਟ ਹੋਣਾ ਚਾਹੀਦਾ ਹੈ ਅਤੇ ਇਸਨੂੰ ਆਨਲਾਈਨ ਵੀ ਪ੍ਰਾਪਤ ਕੀਤਾ ਜਾ ਸਕਦਾ ਹੈ ਅਤੇ ਜਾਂ ਫੇਰ 1300 369 365 ਉਪਰ ਕਾਲ ਕਰਕੇ ਵੀ -ਥੋੜ੍ਹੀ ਜਿਹੀ ਨਾਂ ਮਾਤਰ ਫੀਸ ਦੀ ਅਦਾਇਗੀ ਤੋਂ ਬਾਅਦ ਤੁਰੰਤ ਪ੍ਰਾਪਤ ਕੀਤਾ ਜਾ ਸਕਦਾ ਹੈ ਅਤੇ ਸਰਕਾਰ ਦਾ ਇਹੀ ਵਾਅਦਾ ਵੀ ਹੈ ਕਿ ਤੁਹਾਡੇ ਵੱਲੋਂ ਪ੍ਰਾਪਤ ਕੀਤੀ ਗਈ ਇਹ ਫੀਸ ਮੁੜ ਤੋਂ ਮੱਛੀਆਂ ਦੀਆਂ ਜਨਜਾਤੀਆਂ ਦੀ ਗਿਣਤੀ ਸੁਧਾਰਨ ਵਿੱਚ ਹੀ ਖਰਚ ਕੀਤੀ ਜਾਵੇਗੀ। ਜ਼ਰੂਰੀ ਇਹ ਵੀ ਹੈ ਕਿ ਮੱਛੀਆਂ ਫੜਨ ਦੀ ਸੀਮਾ ਅਤੇ ਆਪਣੇ ਥੈਲੇ ਦੀ ਮਿਕਦਾਰ ਨੂੰ ਵੀ ਕਾਇਮ ਰੱਖਿਆ ਜਾਵੇ ਅਤੇ ਇਸ ਵਾਸਤੇ ਸਹੀ ਜਾਣਕਾਰੀ ਵਾਸਤੇ NSW DPI website ਉਪਰ ਵਿਜ਼ਿਟ ਕਰ ਲਿਆ ਜਾਵੇ। ਕਿਸੇ ਕਿਸਮ ਦੀ ਗੈਰਕਾਨੂੰਨੀ ਗਤੀਵਿਧੀ ਦੀ ਸੂਚਨਾ 1800 043 536 ਨੰਬਰ ਉਪਰ ਕਾਲ ਕਰਕੇ ਵੀ ਦਿੱਤੀ ਜਾ ਸਕਦੀ ਹੈ।

Install Punjabi Akhbar App

Install
×