
ਸਬੰਧਤ ਵਿਭਾਗਾਂ ਤੇ ਮੰਤਰੀ ਮੈਲਿੰਡਾ ਪਾਵੇ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਮੁਤਾਬਿਕ ਰਾਜ ਅੰਦਰ ਹੈਲੀਕਾਪਟਰਾਂ ਰਾਹੀਂ ਗਰਮੀਆਂ ਦੇ ਮੌਸਮ ਵਿੱਚ ਲੱਗਣ ਵਾਲੀਆਂ ਜੰਗਲੀ ਅੱਗਾਂ ਅਤੇ ਹੋਰ ਦੁਰਘਟਨਾਵਾਂ ਦੀ ਜਾਣਕਾਰੀ ਵਾਸਤੇ ਹੈਲੀਕਾਪਟਰਾਂ ਨਾਲ ਦੇਖ-ਰੇਖ ਦਾ ਟਰਾਇਲ ‘ਕਰਾਊਨ ਲੈਂਡਜ਼’ ਵੱਲੋਂ ਸ਼ੁਰੂ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮੌਜੂਦਾ ਸਾਲ ਵਿੱਚ ਕਰਾਊਨ ਲੈਂਡ ਵੱਲੋਂ ਤਕਰੀਬਨ 1,500 ਕਿ. ਮੀਟਰ ਦਾ ਖੇਤਰ ਉਕਤ ਦੇਖ-ਰੇਖ ਦੇ ਦਾਇਰੇ ਵਿੱਚ ਲਿਆਇਆ ਗਿਆ ਹੈ ਅਤੇ ਆਪਾਤਕਾਲੀਨ ਸਥਿਤੀਆਂ ਅੰਦਰ ਜ਼ਰੂਰਤ ਪੈਣ ਤੇ ਮੌਕੇ ਉਪਰ ਹੀ ਫੌਰੀ ਤੌਰ ਤੇ ਹਰ ਤਰਾ੍ਹਂ ਦੇ ਇੰਤਜ਼ਾਮ ਕੀਤੇ ਜਾ ਸਕਦੇ ਹਨ ਅਤੇ ਇਸ ਰਾਹੀਂ ਛੇਤੀ ਹੀ ਅੱਗ ਉਪਰ ਕਾਬੂ ਵੀ ਪਾਇਆ ਜਾ ਸਕਦਾ ਹੈ ਅਤੇ ਜਾਨ-ਮਾਲ ਦੀ ਰਾਖੀ ਵੀ ਕੀਤੀ ਜਾ ਸਕਦੀ ਹੈ ਅਤੇ ਇਸ ਹਵਾਈ ਸਰਵੇਖਣ ਨਾਲ ਸਮੇਂ ਦੀ ਬਹੁਤ ਬਚਤ ਹੁੰਦੀ ਹੈ ਅਤੇ ਦੇਖ-ਰੇਖ ਵਾਲਾ ਮਹੀਨਿਆਂ ਦਾ ਕੰਮ ਹਫ਼ਤਿਆਂ ਵਿੱਚ ਹੋ ਸਕਦਾ ਹੈ। ਜ਼ਿਆਦਾ ਮਹੱਤਵਪੂਰਨ ਇਹ ਵੀ ਹੈ ਕਿ ਸਥਾਨਕ ਥਾਵਾਂ ਉਪਰ ਲੱਗੀ ਅੱਗ ਨੂੰ ਵੀ ਜੰਗਲੀ ਅੱਗ ਦਾ ਰੂਪ ਲੈਣ ਤੋਂ ਪਹਿਲਾਂ ਪਹਿਲਾਂ ਹੀ ਇਸ ਉਪਰ ਕਾਬੂ ਪਾਇਆ ਜਾ ਸਕਦਾ ਹੈ। ਇਸ ਕਾਰਜ ਵਿੱਚ ਕਰਾਊਨ ਲੈਂਡ ਦੇ ਨਾਲ ਨਾਲ ਰੂਰਲ ਫਾਇਰ ਸਰਵਿਸ, ਫਾਇਅ ਐਂਡ ਰੈਕਕਿਊ, ਨੈਸ਼ਨਲ ਪਾਰਕ ਅਤੇ ਵਾਈਲਡਲਾਈਫ ਸੇਵਾਵਾਂ, ਫੋਰੈਸਟਰੀ ਕਾਰਪੋਰੇਸ਼ਨ ਆਦਿ ਸ਼ਾਮਿਲ ਹਨ। ਇਸ ਨਾਲ ਦੱਖਣੀ ਖੇਤਰ ਵਿੱਚ ਹੇਅ ਅਤੇ ਟਿਮੌਰਾ ਤੋਂ ਕੂਮਾ ਅਤੇ ਐਲਬਰੀ ਤੱਕ; ਪੱਛਮੀ ਖੇਤਰ ਅੰਦਰ -ਔਰੈਂਗ, ਬੈਥਰਸਟ, ਡੂਬੋ ਅਤੇ ਮਡਗੀ; ਉਤਰ-ਪੱਂਛਮ ਵਿੱਚ ਟੈਮਵਰਥ, ਆਰਮੀਡੇਲ ਅਤੇ ਮੂਰੀ ਤੋਂ ਕੁਈਨਜ਼ਲੈਂਡ ਦੀਆਂ ਸੀਮਾਵਾਂ ਤੱਕ ਦੀ ਦੇਖ-ਰੇਖ ਕੀਤੀ ਜਾ ਰਹੀ ਹੈ। ਹਵਾਈ ਸਰਵੇਖਣਾ ਵਿੱਚ ਇਹ ਵੀ ਪਤਾ ਲਗਾਇਆ ਜਾ ਰਿਹਾ ਹੈ ਕਿ ਕਿਤੇ ਕੋਈ ਦਰਖ਼ਤ ਗਿਰੇ ਜਾਂ ਗਿਰਾਏ ਹੋਏ ਤਾਂ ਨਹੀਂ ਹਨ ਅਤੇ ਫੌਰਨ ਉਨ੍ਹਾਂ ਨੂੰ ਉਥੋਂ ਹਟਾਉਣ ਦੀ ਜ਼ਰੂਰਤ ਤਾਂ ਨਹੀਂ ਹੈ; ਜੰਗਲਾਂ ਦੇ ਆਰਜ਼ੀ ਰਾਹ ਟੁੱਟੇ ਭੱਜੇ ਹਨ ਤਾਂ ਉਨ੍ਹਾਂ ਦੀ ਫੌਰਨ ਰਿਪੇਅਰ ਕੀਤਾ ਜਾ ਸਕਦੀ ਹੈ; ਆਦਿ ਅਜਿਹੇ ਕਾਫੀ ਕੰਮ ਹਨ ਜੋ ਕਿ ਹਵਾੲ ਸਰਵੇਖਣਾਂ ਕਾਰਨ ਆਸਾਨ ਹੋ ਗਏ ਹਨ। ਜ਼ਿਕਰਯੋਗ ਹੈ ਕਿ ਰਾਜ ਸਰਕਾਰ ਵੱਲੋਂ 192.2 ਮਿਲੀਅਨ ਡਾਲਰਾਂ ਦੇ ਬਜਟ ਨਾਲ ਬੁਸ਼ਫਾਇਰ ਤੋਂ ਬਚਾਉ ਸਬੰਧੀ ਕਈ ਕੰਮ ਕੀਤੇ ਜਾ ਰਹੇ ਹਨ ਅਤੇ ਇਸ ਵਿੱਚ 9.5 ਮਿਲੀਅਨ ਡਾਲਰਾਂ ਦਾ ਫੰਡ ਅਜਿਹੇ ਟਰਾਇਲ ਨੈਟਵਰਕ ਨੂੰ ਸਥਾਪਤ ਕਰਨ ਲਈ ਹੀ ਰੱਖਿਆ ਗਿਆ ਹੈ।