ਭਵਿੱਖ ਦੇ ਬਜ਼ੁਰਗਾਂ ਲਈ ਨਿਊ ਸਾਊਥ ਵੇਲਜ਼ ਸਰਕਾਰ ਵੱਲੋਂ 10 ਸਾਲਾ ਯੋਜਨਾ ਦਾ ਆਗ਼ਾਜ਼

ਸਬੰਧਤ ਵਿਭਾਗਾਂ ਦੇ ਮੰਤਰੀ ਸ੍ਰੀ ਜਿਓਫ ਲੀ ਅਨੁਸਾਰ, ਆਉਣ ਵਾਲੇ 10 ਸਾਲਾਂ ਬਾਅਦ, ਯਾਨੀ ਕਿ 2031 ਤੱਕ ਨਿਊ ਸਾਊਥ ਵੇਲਜ਼ ਰਾਜ ਅੰਦਰ ਹਰ ਚਾਰਾਂ ਵਿੱਚ ਇੱਕ ਵਿਅਕਤੀ 60 ਸਾਲਾਂ ਤੇ ਪੁੱਜ ਜਾਵੇਗਾ ਜਾਂ ਇਸਤੋਂ ਜ਼ਿਆਦਾ ਉਮਰ ਦਾ ਹੋਵੇਗਾ ਅਤੇ ਇਸ ਵਾਸਤੇ ਸਰਕਾਰ ਨੇ ਇੱਕ 10 ਸਾਲਾ ਯੋਜਨਾ (2021 ਤੋਂ 2031) ਦਾ ਐਲਾਨ ਕੀਤਾ ਹੈ ਜਿਸ ਰਾਹੀਂ ਕਿ ਰਾਜ ਅੰਦਰ ਅਜਿਹੇ ਪ੍ਰਾਜੈਕਟ ਚਲਾਏ ਜਾਣਗੇ ਜਿਨ੍ਹਾਂ ਦੇ ਤਹਿਤ ਇਨ੍ਹਾਂ ਬਜ਼ੁਰਗਾਂ ਨੂੰ ਲਾਭ ਪ੍ਰਾਪਤੀ ਹੁੰਦੀ ਰਹੇਗੀ ਅਤੇ ਇਹ ਆਪਣੀ ਉਮਰ ਅਤੇ ਸਮਰੱਥਾ ਮੁਤਾਬਿਕ ਸਮਾਜਿਕ ਕੰਮਾਂ ਕਾਰਾਂ ਵਿੱਚ ਆਪਣਾ ਯੋਗਦਾਨ ਵੀ ਪਾਉਂਦੇ ਰਹਿਣਗੇ। ਉਨ੍ਹਾਂ ਇਹ ਵੀ ਕਿਹਾ ਕਿ ਜਿਸ ਗਤੀ ਨਾਲ ਸਿਹਤ ਸੁਵਿਧਾਵਾਂ ਵੱਧ ਰਹੀਆਂ ਹਨ ਤਾਂ ਇਹ ਯਕੀਨੀ ਹੈ ਕਿ ਲੋਕ ਲੰਬੀ ਉਮਰ ਭੋਗ ਸਕਦੇ ਹਨ ਅਤੇ ਇਸ ਵਾਸਤੇ ਜੇਕਰ ਹੁਣੇ ਤੋਂ ਹੀ ਇੰਤਜ਼ਾਮ ਕਰ ਲਿਆ ਜਾਵੇ ਤਾਂ ਵਾਜਿਬ ਹੀ ਹੋਵੇਗਾ। ਸਰਕਾਰ ਅਜਿਹੇ ਉਦਮ ਕਰਨ ਜਾ ਰਹੀ ਹੈ ਜਿਸ ਨਾਲ ਕਿ ਬਜ਼ੁਰਗਾਂ ਲਈ ਸੁਰੱਖਿਆ, ਸਿਹਤਮੰਦੀ ਅਤੇ ਚੁਸਤ-ਦਰੁਸਤਗੀ, ਆਦਿ ਸ਼ਾਮਿਲ ਰਹਿਣਗੇ। ਸਰਕਾਰ ਦੇ ਇਸ ਕੰਮ ਵਿੱਚ ਮਾਕਾ (Ministerial Advisory Council on Ageing (MACA)) ਵੀ ਸਰਕਾਰ ਦੇ ਮੋਢੇ ਨਾਲ ਮੋਢਾ ਜੋੜ੍ਹ ਕੇ ਖੜ੍ਹੀ ਹੈ। ਮਾਕਾ ਦੇ ਚੇਅਰਪਰਸਨ ਕੈਥਰੀਨ ਗ੍ਰੇਨਰ ਏ.ਓ. ਨੇ ਕਿਹਾ ਕਿ ਸਰਕਾਰ ਦੇ ਇਸ ਕਾਰਜ ਦਾ ਅਸੀਂ ਸਾਰੇ ਹੀ ਸਵਾਗਤ ਕਰਦੇ ਹਾਂ ਅਤੇ ਯਕੀਨ ਦਿਵਾਉਂਦੇ ਹਾਂ ਕਿ ਹਰ ਤਰ੍ਹਾਂ ਦੇ ਪ੍ਰਾਜੈਕਟ ਵਿਚ ਪੂਰਨ ਸਹਿਯੋਗ ਕੀਤਾ ਜਾਵੇਗਾ ਕਿਉਂਕਿ ਇਹ ਅੱਜ ਦੇ ਸਮਾਜ ਦੀ ਜ਼ਰੂਰਤ ਹੈ ਕਿਉਂਕਿ ਇਸ ਨਾਲ ਭਵਿੱਖ ਸੰਭਾਲਿਆ ਜਾਣਾ ਹੈ। ਜਾਣਕਾਰੀ ਮੁਤਾਬਿਕ ਇਹ ਕਿਹਾ ਗਿਆ ਹੈ ਕਿ ਆਉਣ ਵਾਲੇ ਦੋ ਸਾਲਾਂ ਵਿੱਚ ਅਜਿਹੇ 88 ਨਵੇਂ ਜਾਂ ਪਹਿਲਾਂ ਤੋਂ ਚੱਲ ਰਹੇ ਕਾਰਜਾਂ ਵਿੱਚ ਸਹਿਯੋਗ ਕੀਤਾ ਜਾਵੇਗਾ ਅਤੇ ਜ਼ਿਆਦਾ ਜਾਣਕਾਰੀ ਲਈ CLICK HERE ਉਪਰ ਵਿਜ਼ਿਟ ਕੀਤਾ ਜਾ ਸਕਦਾ ਹੈ।

Install Punjabi Akhbar App

Install
×