ਹੜ੍ਹ ਮਾਰੇ ਖੇਤਰਾਂ ਨੂੰ ਸਿੱਧੀ ਮਦਦ ਪਹੁੰਚਾਉਣ ਲਈ ਬਣਾਈ ਜਾ ਰਹੀ ਤੀਸਰੀ ਵਾਰੀ ਟੀਮ -ਡੋਮਿਨਿਕ ਪੈਰੋਟੈਟ

ਨਿਊ ਸਾਊਥ ਵੇਲਜ਼ ਦੇ ਪ੍ਰੀਮੀਅਰ ਡੋਮਿਨਿਕ ਪੈਰੋਟੈਟ ਨੇ ਇੱਕ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਹੈ ਕਿ ਲਿਸਮੌਰ ਖੇਤਰ ਵਿੱਚ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਦਿੱਤੀ ਗਈ ਸਿੱਧੀ ਮਾਲ਼ੀ ਮਦਦ ਤੋਂ ਬਾਅਦ ਹੁਣ ਰਾਜ ਸਰਕਾਰ ਨੇ ਬਰਾਡਵਾਟਰ, ਕੋਰਾਕੀ, ਇਵਨਜ਼ ਹੈਡ, ਵੁਡਬਰਨ ਅਤੇ ਇਸ ਦੇ ਨਾਲ ਦੇ ਖੇਤਰ, ਆਦਿ ਲਈ ਵੀ ਹੜ੍ਹ ਪੀੜ੍ਹਿਤਾਂ ਦੀ ਸਿੱਧੀ ਸਹਾਇਤਾ ਵਾਸਤੇ ਇੱਕ ਟੀਮ ਦਾ ਗਠਨ ਕੀਤਾ ਹੈ।
ਉਨ੍ਹਾਂ ਕਿਹਾ ਕਿ ਬੀਤੇ ਹਫ਼ਤੇ 800 ਤੋਂ ਵੀ ਜ਼ਿਆਦਾ ਹੜ੍ਹ ਪੀੜਿਤਾਂ ਨੂੰ ਉਕਤ ਮਦਦ ਦਿੱਤੀ ਗਈ ਹੈ ਅਤੇ ਸਰਕਾਰ ਚਾਹੁੰਦੀ ਹੈ ਕਿ ਹਰ ਇੱਕ ਵਿਅਕਤੀ ਜਿਸ ਦਾ ਕਿ ਹੜ੍ਹਾਂ ਆਦਿ ਕਾਰਨ ਨੁਕਸਾਨ ਹੋਇਆ ਹੈ, ਲਈ ਵੀ ਇਹ ਸਰਕਾਰੀ ਮਦਦ, ਸਿੱਧੀ ਉਸਦੇ ਦਰਵਾਜ਼ੇ ਤੱਕ ਪਹੁੰਚਾਈ ਜਾਵੇ।
ਕਲੇਰੈਂਸ ਤੋਂ ਐਮ.ਪੀ. -ਕ੍ਰਿਸ ਗੁਲਾਪਿਟਸ ਨੇ ਕਿਹਾ ਕਿ ਲੋਕਾਂ ਨੂੰ ਅਰਜ਼ੀਆਂ ਭਰਨ ਸਮੇਂ ਆਹਮੋ-ਸਾਹਮਣੇ ਕੰਮ ਕਰਨ ਵਾਸਤੇ ਜ਼ਿਆਦਾ ਸਹੂਲਤਾਂ ਦੀ ਜ਼ਰੂਰਤ ਹੈ।
ਉਨ੍ਹਾਂ ਕਿਹਾ ਕਿ ਇਹ ਸੱਚ ਹੈ ਕਿ ਉਪਰੋਕਤ ਖੇਤਰਾਂ ਵਿੱਚ ਨਦੀਆਂ ਦੇ ਕਿਨਾਰੇ ਉਪਰ ਰਹਿਣ ਵਾਲੇ ਲੋਕਾਂ ਦਾ ਹੜ੍ਹਾਂ ਕਾਰਨ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ ਅਤੇ ਸਰਕਾਰ ਉਨ੍ਹਾਂ ਦੀ ਮਦਦ ਕਰ ਰਹੀ ਹੈ ਅਤੇ ਲਿਸਮੌਰ ਖੇਤਰ ਦੀ ਤਰ੍ਹਾਂ, ਮਦਦ ਵੀ ਸਿੱਧੇ ਤੌਰ ਤੇ ਉਨ੍ਹਾਂ ਨੂੰ ਮਿਲ ਰਹੀ ਹੈ।
ਈਵਨਜ਼ ਹੈਡ ਵਿਚਲਾ ਸਹਾਇਤਾ ਕੇਂਦਰ ਜੋ ਕਿ ਈਵਨਜ਼ ਹੈਡਜ਼ ਰਿਕ੍ਰਿਏਸ਼ਨ ਹਾਲ, 7 ਕਿਰਕਲੈਂਡ ਕੋਰਟ ਵਿਖੇ ਸਥਾਪਿਤ ਕੀਤਾ ਗਿਆ ਹੈ, ਹੁਣ ਵੀਰਵਾਰ 23 ਜੂਨ ਤੋਂ 25 ਜੂਨ ਤੱਕ ਖੁੱਲ੍ਹਾ ਰਹੇਗਾ ਅਤੇ ਹੜ੍ਹ ਪੀੜ੍ਹਿਤ ਲੋਕਾਂ ਨੂੰ ਮਦਦ ਪਹੁੰਚਾਵੇਗਾ।
ਇਸ ਹਫ਼ਤੇ, ਇਹ ਸਹਾਇਤਾ ਕੇਂਦਰ ਕੈਸੀਨੋ ਅਤੇ ਲਿਸਮੌਰ ਖੇਤਰ ਵਿੱਚ ਚੱਲੇਗਾ ਅਤੇ ਕੱਲ੍ਹ, ਯਾਨੀ ਕਿ ਬੁੱਧਵਾਰ 15 ਜੂਨ ਅਤੇ 17 ਜੂਨ ਦਿਨ ਸ਼ੁਕਰਵਾਰ ਤੱਕ ਕਾਰਜਰਤ ਰਹੇਗਾ।
ਹੜ੍ਹ ਪੀੜਿਤ ਨਿਊ ਸਾਊਥ ਵੇਲਜ਼ ਸਰਕਾਰ ਦੇ ਫੋਨ ਨੰਬਰ 13 77 88 ਉਪਰ ਵੀ ਸੰਪਰਕ ਕਰ ਸਕਦੇ ਹਨ ਅਤੇ ਸਰਕਾਰ ਦੀ ਵੈਬਸਾਈਟ ਉਪਰ ਜਾ ਕੇ ਵੀ ਅਪੁਆਇੰਟਮੈਂਟ ਬੁੱਕ ਕਰ ਸਕਦੇ ਹਨ।

Install Punjabi Akhbar App

Install
×